➡️ਕੋਵਿਡ 19 ਦੀ ਭਿਆਨਕ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਲੋਕਾ ਨੂੰ ਸੁੱਰਖਿਅਤ ਰੱਖਣ ਲਈ ਕਰਵਾਇਆ ਜਾ ਰਿਹਾ ਹੈ ਸੈਨੀਟਾਈਜ ਦਾ ਛਿੜਕਾਅ

ਫਗਵਾੜਾ (ਅਜੇ ਕੋਛੜ ) ਕਰੋਨਾ ਕਾਰਣ ਸਮੂਚੇ ਦੇਸ਼ ਵਿੱਚ ਲਾਕਡਾਊਨ ਹੈ ਪੰਜਾਬ ਚ ਕਰਫਿਊ ਲਗਾ ਹੋਇਆ ਹੈ ਲੋਕ ਅਪਣੇ ਘਰਾ ਚ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ ਅਜਿਹੇ ਚ ੲਿਸ ਨਾਮੁਰਾਦ ਨੂੰ ਹਰਾਉਣ ਲਈ ਪੰਜਾਬ ਸਰਕਾਰ ਵੱਲੋਂ ਲੋਕਾ ਨੂੰ ਸੁੱਰਖਿਅਤ ਰੱਖਣ ਲਈ ਦਿੱਤੇ ਹੁਕਮਾ ਦੀ ਪਾਲਣਾ ਕਰਨ ਦੇ ਮਨੋਰਥ ਸਦਕਾ ਨਗਰ ਨਿਗਮ ਕਮਿਸ਼ਨਰ ਰਾਜੀਵ ਵਰਮਾ ਦੇ ਦਿਸ਼ਾ ਨਿਰਦੇਸ਼ਾ ਅਤੇ ਫਾਇਰ ਬ੍ਰਿਗੇਡ ਫਗਵਾੜਾ ਦੇ ਫਾਇਰ ਅਫ਼ਸਰ ਜਸਵਿੰਦਰ ਸਿੰਘ ਦੀ ਯੋਗ ਅਗਵਾਈ ਵਾਲੀ ਟੀਮ ਫਾਇਰਮੈਨ ਗੁਰਵਿੰਦਰ ਸਿੰਘ , ਜਤਿੰਦਰ ਸਿੰਘ , ਕਰਨ ਸੇਠੀ , ਦੀਪਕ ਕੁਮਾਰ , ਆਦਿ ਵਲੋਂ ਪਿਛਲੇ 11 ਦਿਨਾ ਤੋ ਲਗਾਤਾਰ ਵੱਖ-ਵੱਖ ਵਾਰਡਾ ਚ ਜਾਕੇ ਸੈਨੀਟਾਈਜ ਕੀਤਾ ਜਾ ਰਿਹਾ ਹੈ ਅਤੇ ਫਾਇਰ ਟੀਮ ੲਿਸ ਕੰਮ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੀ ਹੈ ੲਿਸ ਕੰਮ ਨੂੰ ਵਧੀਆ ਢੰਗ ਨਾਲ ਕਰਨ ਅਤੇ ਕੋਈ ਵੀ ਏਰੀਆ ਸੈਨੀਟਾਈਜ ਤੋਂ ਵਾਝਾਂ ਨਾ ਰਹੇ ਟੀਮ ਵਲੋਂ ਅਪਣੇ ਪੱਧਰ ਤੇ ਵੀ ਉੱਪਰਾਲਾ ਕਰ ਫਾਇਰ ਗੱਡੀ ਤੋਂ ੲਿਲਾਵਾ ਬਹੁਤ ਸਾਰੇ ਤੰਗ ਇਲਾਕਿਆ ਜਿੱਥੇ ਵੱਡੀ ਗੱਡੀ ਨਹੀ ਜਾ ਸਕਦੀ ਸੀ ਵਿੱਖੇ ਪਿੰਡਾਂ ਦੇ ਵੰਲਟੀਅਰ ਦੀ ਮੱਦਦ ਨਾਲ ਦਵਾੲੀ ਪੰਪ ਛਿੜਕਾਉਣ ਵਾਲੇ ਟ੍ਰੈਕਟਰ ਦੇ ਜ਼ਰੀੲੇ ਕੁੱਝ ਇਲਾਕਿਆ ਚ ਸੈਨੀਟਾਈਜ ਕੀਤਾ ਗਿਆ ਟੀਮ ਵਲੋਂ ਦੇਰ ਰਾਤ ਤੱਕ ੲਿਸ ਕੰਮ ਨੂੰ ਨੇਪਰੇ ਚਾੜ੍ਹਨ ਚ ਕੋੲੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਫਾਇਰ ਅਫ਼ਸਰ ਜਸਵਿੰਦਰ ਸਿੰਘ ਨੇ ਆਖਿਆ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਹਰ ੲਿਲਾਕੇ ਨੂੰ ਸੈਨੀਟਾਈਜ ਕਰ ਕਰੋਨਾ ਮੁਕਤ ਕੀਤਾ ਜਾਵੇ ਇਸੇ ਲੜੀ ਤਹਿਤ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਉੱਘੇ ਸਮਾਜ ਸੇਵੀ ਡਾ ਰਮਨ ਸ਼ਰਮਾ ਵਲੋਂ ਵਾਰਡ ਨੰਬਰ 44 ਅਧੀਨ ਆਉਂਦੇ ਇਲਾਕਿਆ ਭਗਤਪੁਰਾ , ਸ਼ਹੀਦ ਉਧਮ ਸਿੰਘ ਨਗਰ , ਕਾਲੜਾ ਨਗਰ , ਢਿੱਲੋਂ ਨਗਰ , ਰਾਜਾ ਗਾਰਡਨ , ਗ੍ਰੀਨ ਲੈਂਡ ਆਦਿ ਵਿੱਖੇ ਸੈਨੀਟਾਈਜ ਸਪਰੈਅ ਕੀਤਾ ਗਿਆ ਅਤੇ ਇਸ ਮੌਕੇ ਡਾ ਰਮਨ ਵਲੋਂ ੲਿਲਾਕੇ ਦੇ ਲੋਕਾ ਨੂੰ ਬੇਨਤੀ ਕੀਤੀ ਗਈ ਕਿ ੲਿਸ ਬਿਮਾਰੀ ਤੇ ਜਿੱਤ ਹਾਸਲ ਕਰਨ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਪੰਜਾਬ ਸਰਕਾਰ ਦੇ ੲਿਸ ਫ਼ੈਸਲੇ ਨੂੰ ਸਮੱਰਥਨ ਦੇਈਏ