ਫਗਵਾੜਾ (ਡਾ ਰਮਨ) ਕਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਲਾੲੇ ਗੲੇ ਕਰਫਿਊ ਦਾ ਪਾਲਣ ਕਰਦੇ ਹੋਏ ਦੋ ਪਰਿਵਾਰਾ ਨੇ ਸਿਰਫ ਦੱਸ ਆਦਮੀਆ ਦੀ ਹਾਜ਼ਰੀ ਵਿੱਚ ਵਿਆਹ ਦੀਆ ਰਸਮਾ ਸੰਪਨ ਕੀਤੀਆ ਅਤੇ ਲਾੜਾ ਅਪਣੀ ਲਾੜੀ ਨੂੰ ਗੱਡੀ ਚ ਬਿਠਾ ਕੇ ਅਪਣੇ ਘਰ ਲਿਆਇਆ ਜਦੋ ੲਿਹ ਲਾੜਾ ਅਪਣੀ ਲਾੜੀ ਨੂੰ ਭਗਤਪੁਰਾ ਤੋਂ ਵਿਆਹ ਸਤਨਾਮਪੁਰਾ ਪੁਲ ਲਾਗੇ ਪਹੁੰਚਿਆ ਤਾਂ ਉੱਥੇ ਪੁਲਸ ਮੁਲਾਜ਼ਮਾਂ ਸਮੇਤ ਖੜ੍ਹੇ ਥਾਣਾ ਸਤਨਾਮਪੁਰਾ ਮੁੱਖੀ ਊਸ਼ਾ ਰਾਣੀ ਨੇ ੲਿਸ ਨਵੀ ਵਿਆਹੀ ਜੋੜੀ ਨੂੰ ਕੇਕ ਕੱਟਵਾ ਕੇ ਵਿਆਹ ਦੀਆ ਮੁਬਾਰਕਾ ਦਿੱਤੀਆ ਲਾੜਾ ਸੁਖਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਰੋਨਾ ਕਰਫਿਊ ਦਾ ਪਾਲਣ ਕਰਕੇ ਪੁਲਿਸ ਪ੍ਰਸ਼ਾਸਨ ਉਨ੍ਹਾਂ ਨੂੰ ੲੇਨਾ ਜਿਆਦਾ ਸਤਿਕਾਰ ਦੇਵੇਗਾ ਕਦੇ ਜ਼ਿੰਦਗੀ ਚ ਸੋਚਿਆ ਵੀ ਨਹੀਂ ਸੀ ਅੱਜ ਮੇਰੀ ਖੁਸ਼ੀ ਦਾ ਕੋੲੀ ਵੀ ਅੰਤ ਨਹੀ ਲਾੜੀ ਖੁਸ਼ਬੀਰ ਕੌਰ ਪੁੱਤਰੀ ਹਰਬੰਸ ਸਿੰਘ ਵਾਸੀ ਭਗਤਪੁਰਾ ਨੇ ਦੱਸਿਆ ਕਿ ਸਾਨੂੰ ੲਿਨ੍ਹਾਂ ਜ਼ਿਆਦਾ ਮਾਣ ਸਤਿਕਾਰ ਮਿਲੇਗਾ ੲਿਹ ਸਾਡੀ ਸੋਚ ਤੋਂ ਪਰੇ ਹੈ ੲਿਸ ਮੌਕੇ ਊਸ਼ਾ ਰਾਣੀ ਨੇ ਮੋਕੇ ਤੇ ਮੋਜੂਦ ਕੁਝ ਲੋਕਾਂ ਨੂੰ ਮਾਸਕ ਵੀ ਵੰਡੇ ਅਤੇ ਉਨ੍ਹਾਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਲਈ ਸੋਸਲ ਡਿਸਟੈਂਸ ਬਣਾਉਣ ਅਤੇ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਨ ਲੲੀ ਵੀ ਕਿਹਾ ੲਿਸ ਮੌਕੇ ਅੈਸ ਆਈ ਰਘਵੀਰ ਸਿੰਘ, ੲੇ ਅੈਸ ਆਈ ਜਰਨੈਲ ਸਿੰਘ , ੲੇ ਅੈਸ ਆਈ ਨਰਿੰਦਰ ਸਿੰਘ , ਕਾਂਸਟੇਬਲ ਪ੍ਰਮਜੀਤ ਸਿੰਘ , ਸੁਰਿੰਦਰ ਪਾਲ , ਸਿਮਰਨ ਕੋਰ , ਬਲਦੇਵ ਸਿੰਘ , ਸਮਾਜ ਸੇਵੀ ਹਰਪ੍ਰੀਤ ਸਿੰਘ ਸੋਨੂੰ ਅਸ਼ਵਨੀ ਬਘਾਣੀਆ , ਭੈਵਵ ਦੁੱਗਲ , ਮਨਜੀਤ ਰਾਮ , ਮਹਿੰਦਰ ਕੌਰ , ਸਿਮਰਨਜੀਤ ਸਿੰਘ , ਸਰਬਜੀਤ ਕੌਰ , ਕਮਲ ਆਦਿ ਮੌਜੂਦ ਸਨ