ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ ਦੇ ਹੁਕਮਾਂ ‘ਤੇ ਪੁਲਿਸ ਨੇ ਵਿਜੀਲੈਂਸ ਦੇ ਸੇਵਾਮੁਕਤ ਐਸਐਸੀਪੀ ਖੁਸ਼ੀ ਮੁਹੰਮਦ ਵੱਲੋਂ ਹਾੜੇ ਕੱਢਣ ਅਤੇ ਗਲਤੀ ਮੰਨਣ ਦੇ ਬਾਵਜੂਦ ਉਨਾਂ ਦੀ ਗੱਡੀ ਦਾ ਚਲਾਨ ਕਰ ਦਿੱਤਾ ਅਤੇ ਗੱਡੀ ਵੀ ਥਾਣੇ ਬੰਦ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ ਵਿਜੀਲੈਂਸ ਦੇ ਸੇਵਾਮੁਕਤ ਐਸਐਸਪੀ ਖੁਸ਼ੀ ਮੁਹੰਮਦ ਕਿਸੇ ਕੰਮ ਲਈ ਆਪਣੀ ਗੱਡੀ ਤੇ ਬਠਿੰਡਾ ਆਏ ਸਨ ਜਿਸ ਨੂੰ ਉਨਾਂ ਦਾ ਲੜਕਾ ਚਲਾ ਰਿਹਾ ਸੀ।

ਇਸੇ ਦੌਰਾਨ ਪੁਲਿਸ ਨੇ ਫਾਇਰ ਬਿ੍ਰਗੇਡ ਚੌਂਕ ਤੋਂ ਫਲੈਗ ਮਾਰਚ ਕੱਢਣ ਲੲਂ ਮਮੋਰਚਾ ਸੰਭਾਲਿਆ ਹੋਇਆ ਸੀ। ਪੁਲਿਸ ਪ੍ਰਬੰਧਾਂ ਦੀ ਦੇਖਰੇਖ ਲਈ ਐਸਐਸਪੀ ਡਾ ਨਾਨਕ ਸਿੰਘ ਤੋਂ ਇਨਾਵਾ ਐਸਪੀ ਸਿਟੀ ਜਸਪਾਲ ਸਿੰਘ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਅਤੇ ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਵੀ ਮੌਕੇ ਤੇ ਪੁਹੰਚੇ ਹੋਏ ਸਨ। ਇਸ ਮੌਕੇ ਖੁਸ਼ੀ ਮੁਹੰਮਦ ਦੇ ਲੜਕੇ ਨੇ ਗਲਤ ਢੰਗ ਨਾਲ ਗੱਡੀ ਮੋੜਦਿਆਂ ਆਵਾਜਾੲਂ ਨਿਯਮਾਂ ਦੀ ਉਲੰਘਣਾ ਕੀਤੀ ਜਿਸ ਦਾ ਸਖਤ ਨੋਟਿਸ ਲੈਂਦਿਆਂ ਐਸਐਸਪੀ ਡਾ ਨਾਨਕ ਸਿੰਘ ਨੇ ਪੁਲਿਸ ਮੁਲਾਜਮਾਂ ਨੂੰ ਕਾਰਵਾਈ ਕਰਨ ਲਈ ਆਖ ਦਿੱਤਾ। ਐਸਐਸਪੀ ਨੇ ਗੱਡੀ ਨੂੰ ਥਾਣੇ ਬੰਦ ਕਰਨ ਲਈ ਕਿਹਾ ਤਾਂ ਸਾਬਕਾ ਐਸਐਸਪੀ ਹੱਥ ਜੋੜਨ ਲੱਗ ਪਏ। ਇਸ ਮੌਕੇ ਉਨਾਂ ਨੇ ਕੰਨ ਵੀ ਫੜੇ ਅਤੇ ਕਾਰਵਾਈ ਨਾਂ ਕਕਰਨ ਲੲਂ ਕਿਹਾ ਪੀਰ ਐਸਐਸਪੀ ਨੇ ਖੁਦ ਅੱਗੇ ਹੋਕੇ ਗੱਡੀ ਚਲਾ ਰਹੇ ਲੜਕੇ ਨੂੰ ਗੱਡੀ ਸਮੇਤ ਲਿਜਾਣ ਲਈ ਆਦੇਸ਼ ਜਾਰੀ ਕਰ ਦਿੱਤੇ। ਸੀਨੀਅਰ ਪੁਿਿਲਸ ਕਪਤਾਨ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਕਾਨੂੰਨ ਹਰ ਕਿਸੇ ਲਈ ਇੱਕ ਹੈ ਜਿਸ ਕਰਕੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਰਿਆਇਤ ਨਈਂ ਦਿੱਤੀ ਜਾ ਸਕਦੀ ਹੈ।