* ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਰਾਸ਼ਨ ਦੀਆਂ 80 ਕਿੱਟਾਂ
ਫਗਵਾੜਾ(ਡਾ ਰਮਨ) ਜਿਲ•ਾ ਕਪੂਰਥਲਾ ਯੂਥ ਕਾਂਗਰਸ ਦੇ ਪ੍ਰਧਾਨ ਸੌਰਵ ਖੁੱਲਰ ਨੇ ਅੱਜ ਮੁਹੱਲਾ ਬਾਬਾ ਫਤਿਹ ਸਿੰਘ ਨਗਰ, ਸੁਖਚੈਨ ਨਗਰ, ਨਿਉ ਸੁਖਚੈਨ ਨਗਰ ਅਤੇ ਗੌਂਸਪੁਰ ਦੇ 80 ਲੋੜਵੰਦ ਪਰਿਵਾਰਾਂ ਨੂੰ ਕੈਪਟਨ ਸਰਕਾਰ ਵਲੋਂ ਭੇਜੀਆਂ 80 ਰਾਸ਼ਨ ਦੀਆਂ ਕਿੱਟਾਂ ਤਕਸੀਮ ਕੀਤੀਆਂ। ਇਸ ਮੌਕੇ ਜਾਣਕਾਰੀ ਦਿੰਦਿਆਂ ਸੌਰਵ ਖੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਯੂਥ ਕਾਂਗਰਸ ਨੂੰ ਪਹਿਲੇ ਪੜਾਅ ਵਿਚ 500 ਰਾਸ਼ਨ ਦੀਆਂ ਕਿੱਟਾਂ ਭੇਜੀਆਂ ਗਈਆਂ ਹਨ ਅਤੇ ਇਹਨਾਂ ਕਿੱਟਾਂ ਨੂੰ ਲੋੜਵੰਦ ਪਰਿਵਾਰਾਂ ‘ਚ ਵੰਡਣ ਤੋਂ ਬਾਅਦ ਲੋੜ ਅਨੁਸਾਰ ਹੋਰ ਕਿੱਟਾਂ ਭੇਜੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਅੱਜ 80 ਕਿੱਟਾਂ ਵੰਡ ਦਿੱਤੀਆਂ ਗਈਆਂ ਹਨ ਅਤੇ ਹੋਰ ਲੋੜਵੰਦ ਪਰਿਵਾਰਾਂ ਦੀ ਪਹਿਚਾਣ ਕਰਕੇ ਜਲਦੀ ਹੀ ਬਾਕੀ ਕਿੱਟਾਂ ਵੀ ਵੰਡ ਦਿੱਤੀਆਂ ਜਾਣਗੀਆਂ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਫੂਡ ਸਪਲਾਈ ਮਹਿਕਮੇ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਵਰਿੰਦਰ ਢਿੱਲੋਂ ਦਾ ਮਹੱਤਵਪੂਰਣ ਜਿੰਮੇਵਾਰੀ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਤੋਂ ਇਲਾਵਾ ਸਮੂਹ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਲਾਕਡਾਉਨ ਕਰਫਿਉ ਜਾਰੀ ਰਹਿਣ ਤਕ ਹਰ ਸੰਭਵ ਸਹਿਯੋਗ ਕਰਦੇ ਰਹਿਣਗੇ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਿਲ•ਾ ਯੂਥ ਪ੍ਰਧਾਨ ਸੌਰਵ ਖੁੱਲਰ ਨੇ ਸ਼ਲਾਘਾਯੋਗ ਉਪਰਾਲਾ ਕਰਦਿਆਂ ਜਿੱਥੇ ਸਫਾਈ ਸੇਵਕਾਂ ਨੂੰ ਡਿਉਟੀ ਦੌਰਾਨ ਵਰਤੋਂ ਵਿਚ ਲਿਆਉਣ ਲਈ ਫੇਸ ਮਾਸਕ, ਦਸਤਾਨੇ ਅਤੇ ਹੈਂਡ ਸੈਨੀਟਾਇਜਰ ਭੇਂਟ ਕੀਤੇ ਹਨ ਉੱਥੇ ਹੀ ਫਗਵਾੜਾ ਪੁਲਿਸ ਨੂੰ ਵਧੀਆ ਦਰਜੇ ਦੀਆਂ 50 ਪੀ.ਪੀ.ਈ. ਕਿੱਟਾਂ ਵੀ ਭੇਂਟ ਕੀਤੀਆਂ ਸਨ। ਉਹਨਾਂ ਸਮੂਹ ਹਾਜਰੀਨ ਨੂੰ ਲਾਕਡਾਉਨ ਕਰਫਿਉ ਦੌਰਾਨ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਲਾਗੂ ਕੀਤੇ ਵਿਸ਼ੇਸ਼ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਤਰਨ ਨਾਮਧਾਰੀ, ਅਮਰਿੰਦਰ ਸ਼ੇਰਗਿਲ, ਰਾਜੂ ਬਸਰਾ, ਤਾਰਾ ਸਿੰਘ, ਦਮਨ ਅਰੋੜਾ, ਅਭੀ, ਸੌਰਵ, ਸਾਹਿਲ, ਤਨੂੰ, ਕਾਕਾ ਤੇ ਅਜੇ ਪਾਠਕ ਆਦਿ ਹਾਜ਼ਰ ਸਨ।