ਫਗਵਾੜਾ ( ਡਾ ਰਮਨ ) ਕਰੋਨਾ ਵਾਇਰਸ ਲਾਕ ਡਾਊਨਲੋਡ ਕਰਫਿਊ ਤਾਲਬੰਦੀ ਦੋਰਾਨ ਪੁਲਿਸ ਕਰਮਚਾਰੀ ਅਪਣੀ ਜਾਨ ਹਥੇਲੀ ਤੇ ਰੱਖ ਕੇ ਦਿਨ ਰਾਤ ਅਪਣੀ ਡਿਊਟੀ ਦੌਰਾਨ ਲੋਕਾਂ ਦੀ ਸੇਵਾ ਕਰ ਰਹੇ ਹਨ ਜੋ ਕਿ ਬਹੁਤ ਸ਼ਲਾਘਾਯੋਗ ਕੰਮ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਨਗਰ ਪੰਚਾਇਤ ਨਰੰਗਸਾਹਪੁਰ ਦੇ ਸਰਪੰਚ ਰਜਿੰਦਰ ਸਿੰਘ ਫੋਜੀ ਨੇ ਕਿਹਾ ਕਿ ਅਜੱ ਪੂਰਾ ਭਾਰਤ ਕਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਿਹਾ ਹੈ ਉਨ੍ਹਾਂ ਕਿਹਾ ਕਿ ਪੁਲਸ ਕਰਮਚਾਰੀ ਵੀ ੲਿੱਕ ੲਿਨਸਾਨ ਹਨ ਉਹ ਵੀ ਕਰੋਨਾ ਵਾਇਰਸ ਵਰਗੀ ਬਿਮਾਰੀ ਦੀ ਬਿਨਾ ਪ੍ਰਵਾਹ ਕੀਤੇ ਅਪਣੇ ਪਰਿਵਾਰ ਨੂੰ ਛੱਡ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆ ਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵੱਧ ਸਕੇ ੲਿਸ ਮੌਕੇ ਗੁਰਦੁਆਰਾ ਸਾਹਿਬ ਨਰੰਗਸਾਹਪੁਰ ਵਿੱਖੇ ੲਿੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰ ਥਾਣਾ ਸਤਨਾਮਪੁਰਾ ਮੁੱਖੀ ਊਸ਼ਾ ਰਾਣੀ , ਅਤੇ ਉਨ੍ਹਾਂ ਦੀ ਪੁਲਿਸ ਪਾਰਟੀ ੲੇ ਅੈਸ ਆਈ ਮੁਕੇਸ਼ ਸ਼ਰਮਾ , ੲੇ ਅੈਸ ਆਈ , ਕਸ਼ਮੀਰ ਸਿੰਘ , ੲੇ ਅੈਸ ਆਈ ਮੰਜੀਤ ਸਿੰਘ , ੲੇ ਅੈਸ ਆਈ ਨਰਿੰਦਰ ਸਿੰਘ, ਕਾਂਸਟੇਬਲ ਪ੍ਰਮਜੀਤ ਸਿੰਘ ਦਾ ਨਿੱਘਾ ਸਵਾਗਤ ਕਰ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਿਰੋਪੇ ਭੇਟ ਕਰ ਸਨਮਾਨਿਤ ਕੀਤਾ ਗਿਆ ੲਿਸ ਮੌਕੇ ਬਾਬਾ ਸੰਤਾ ਸਿੰਘ ਪ੍ਰਧਾਨ ਗੁਰੂਘਰ ਨੇ ਅਪਣੇ ਸਬੋਧਨ ਚ ਬੋਲਦਿਆਂ ਆਖਿਆ ਕਿ ੲਿਸ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਅਪਣੀ ਲਪੇਟ ਵਿੱਚ ਲਿਆ ਹੈ ਜਿਸ ਨਾਲ ਡਰ ਦਾ ਮਾਹੌਲ ਪੈਦਾ ਹੋੲਿਆ ਹੈ ੲਿਸ ਤਰ੍ਹਾਂ ਦੀ ਮਹਾਂਮਾਰੀ ਦੋਰਾਨ ਅੱਗੇ ਹੋ ਕੇ ਅਪਣੇ ਸਮਾਜ ਦੀ ਸੇਵਾ ਕਰਨਾ ਹਰ ਕਿਸੇ ਦੇ ਬਸ ਦੀ ਗੱਲ ਨਹੀ ਉਨ੍ਹਾਂ ਲੋਕਾਂ ਨੂੰ ਵੀ ਪ੍ਰੇਰਣਾ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆ ਨੂੰ ਪ੍ਰਸ਼ਾਸਨ ਦਾ ਸਾਥ ਦਿੰਦਿਆ ਹੋੲਿਆ ਉਨ੍ਹਾਂ ਦੀ ਗੱਲ ਮੰਨ ਕੇ ਆਪੋ ਆਪਣੇ ਘਰਾਂ ਵਿੱਚ ਰਹਿਣਾ ਚਾਹੀਦਾ ਹੈ ਜਿਸ ਨਾਲ ੲਿਸ ਮਹਾਂਮਾਰੀ ਵਿਰੁੱਧ ਵੱਡੀ ਜੰਗ ਨੂੰ ਜਲਦੀ ਜਿੱਤਿਆ ਜਾ ਸਕੇ ੲਿਸ ਮੌਕੇ ਥਾਣਾ ਸਤਨਾਮਪੁਰਾ ਮੁੱਖੀ ਊਸ਼ਾ ਰਾਣੀ ਨੇ ਕਿਹਾ ਕਿ ਉਨ੍ਹਾਂ ਵਲੋਂ ਸਰਕਾਰ ਦੇ ਹੁਕਮਾਂ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਜਿਹੜਾ ਮਾਣ ਸਨਮਾਨ ਪਿੰਡ ਵਾਸੀਆਂ ਨੇ ਦਿੱਤਾ ਹੈ ਉਸ ਦਾ ਉਹ ਧੰਨਵਾਦ ਕਰਦੇ ਹਨ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਫਰਜ਼ ਹੈ ਤੇ ਉਹ ਅਪਣੀ ਡਿਊਟੀ ਬੜੀ ਇਮਾਨਦਾਰੀ ਤੇ ਲਗਨ ਨਾਲ ਨਿਭਾਅ ਰਹੇ ਹਨ ੲਿਸ ਮੋਕੇ ਬਲਦੇਵ ਸਿੰਘ ਪੰਚ , ਚੂਹੜ ਸਿੰਘ ਕਮੇਟੀ ਮੈਂਬਰ ਗੁਰਦੁਆਰਾ , ਗੁਰਮੇਲ ਸਿੰਘ ਨਾਹਲ ਯੂ ਅੈਸ ੲੇ , ਹਰਭਜਨ ਸਿੰਘ ਯੂ ਕੇ , ਝਲਮਣ ਸਿੰਘ ਨੰਬਰਦਾਰ , ਗੁਰਪ੍ਰਾਲ ਸਿੰਘ , ਗੁਰਪ੍ਰੀਤ ਸਿੰਘ , ਸਰਵਪ੍ਰੀਤ , ਹਰਦੀਪ ਕੌਰ ਪੰਚ , ਰੇਸ਼ਮ ਕੌਰ , ਪ੍ਰਮਜੀਤ ਕੌਰ , ਹਰਜਿੰਦਰ ਕੌਰ , ਪੂਰਣ ਸਿੰਘ ਗ੍ਰੰਥੀ , ਜਸਵੀਰ ਕੌਰ , ਆਦਿ ਮੌਜੂਦ ਸਨ