ਫਗਵਾੜਾ (ਡਾ ਰਮਨ) ਕਰੋਨਾ ਵਾਇਰਸ ਦੇ ਕਹਿਰ ਤੋਂ ਲੋਕਾ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਲਗਾੲੇ ਗੲੇ ਕਰਫਿਊ ਤੋ ਬਾਦ ੲਿਸ ਨੂੰ ਅਮਲੀ ਰੂਪ ਵਿੱਚ ਲਾਗੂ ਕਰਾਉਣ ਲਈ ਪੁਲਸ ਦੀ ਜ਼ਿੰਮੇਵਾਰੀ ਬਹੁਤ ਵੱਧ ਗਈ ਹੈ ਅੈਸ ਅੈਸ ਪੀ ਕਪੂਰਥਲਾ ਸ੍ਰੀ ਸਤਿੰਦਰ ਸਿੰਘ ਦੇ ਹੁਕਮਾ ਅਤੇ ਅੈਸ ਪੀ ਫਗਵਾੜਾ ਮਨਵਿੰਦਰ ਸਿੰਘ ਡੀ ਅੈਸ ਪੀ ਫਗਵਾੜਾ ਸੁਰਿੰਦਰ ਚਾਂਦ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੈਸ ਐਚ ਓ ਥਾਣਾ ਸਤਨਾਮਪੁਰਾ ਮੁੱਖੀ ਊਸ਼ਾ ਰਾਣੀ ਪੁਲਿਸ ਪਾਰਟੀ ਦੀ ਸਹਾਇਤਾ ਨਾਲ ਦਿਨ ਰਾਤ ਲੋਕਾਂ ਦੀ ਸੇਵਾ ਕਰ ਰਹੀ ਹੈ ਅਤੇ ਲੋਕਾ ਨੂੰ ਸਮਝਾਉਣ ਦਾ ਹਰ ਸੰਭਵ ਯਤਨ ਕਰ ਰਹੀ ਹੈ ਕਿ ਸਰਕਾਰ ਵਲੋਂ ਲਗਾਇਆ ਗਿਆ ਕਰਫਿਊ ਉਨ੍ਹਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਹੱਕ ਲੲੀ ਹੀ ਲਗਾਇਆ ਗਿਆ ਹੈ ਸਤਨਾਮਪੁਰਾ ਥਾਣਾ ਪੁਲਸ ਨੇ ਗਲੀ ਮੁਹੱਲਿਆਂ ਵਿੱਚ ਜਾ ਕੇ ਬਹੁਤ ਹੀ ਪਿਆਰ ਨਾਲ ਲੋਕਾ ਨੂੰ ੲਿਹ ਸਮਝਾਉਣ ਦਾ ਯਤਨ ਕਰ ਰਹੀ ਹੈ ਕਿ ਉਹ ਆਪਣੇ ਪਰਿਵਾਰ ਵਿੱਚ ਬੱਚਿਆਂ ਤੇ ਬਜ਼ੁਰਗਾਂ ਵਿੱਚ ਰਹਿ ਕੇ ਸਮਾ ਬਿਤਾਉਣ ਤਾ ਜੋ ਕਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਹਰਾਇਆ ਜਾ ਸਕੇ ਪਰ ੲਿਸ ਦੇ ਵਾਬਜੂਦ ਕੁਝ ਸ਼ਰਾਰਤੀ ਲੋਕ ਤਮਾਸ਼ਬੀਨੀ ਕਰਨ ਲਈ ਘਰਾ ਤੋਂ ਬਾਹਰ ਨਿਕਲ ਕੇ ਗਲੀ ਮੁਹੱਲਿਆਂ ਵਿੱਚ ਖੜ੍ਹ ਜਾਂਦੇ ਹਨ ਉਨ੍ਹਾਂ ਤੇ ਪੁਲਸ ਨੇ ਸਖ਼ਤੀ ਵਰਤਦਿਆ ਉਨ੍ਹਾਂ ਦੀ ਡੰਡਾ ਪਰੇਡ ਕਰ ਕੇ ਘਰਾ ਵਿੱਚ ਰਹਿਣ ਲੲੀ ਮਜਬੂਰ ਕੀਤਾ ਪੁਲਸ ਵਲੋਂ ਵਰਤੀ ਗਈ ੲਿਸ ਸਖ਼ਤੀ ਤੇ ੲਿਲਾਕੇ ਦੀਆ ਕੲੀ ਸਮਾਜ ਸੇਵੀ ਸੰਸਥਾਵਾਂ ਨੇ ਸਤੁੰਸ਼ਟੀ ਜ਼ਾਹਿਰ ਕਰਦਿਆ ਪੁਲਸ ਦੀ ਕਾਰਗੁਜ਼ਾਰੀ ਤੇ ਤਸੱਲੀ ਪ੍ਰਗਟ ਕੀਤੀ ਹੈ