ਸਰਕਾਰੀ ਮੁਲਾਜ਼ਮਾਂ ਦੀ ਵਰਕਿੰਗ ਵਧਾਉਣ ਲਈ ਸਰਕਾਰ ਨੇ ਜੋ ਅੱਜ ਅਡਵਾਈਜ਼ਰੀ ਚਿੱਠੀ ਜਾਰੀ ਕੀਤੀ ਸੀ, ਉਸਨੂੰ ਵਾਪਸ ਲੈ ਲਿਆ ਗਿਆ ਹੈ ਕਿਉਂਕਿ ਅਡਵਾਈਜ਼ਰੀ ਦੇ ਜਾਰੀ ਹੋਣ ਤੋਂ ਤੁਰੰਤ ਬਾਅਦ ਹੀ ਮੀਡੀਆ ‘ਚ ਇਹ ਖਬਰ ਚਲਾਈ ਗਈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਕਰਫਿਊ ‘ਚ 30 ਅਪ੍ਰੈਲ ਤੱਕ ਵਾਧਾ ਕਰ ਦਿੱਤਾ ਗਿਆ ਹੈ। ਜਦਕਿ ਇਹ ਸਿਰਫ ਸਰਕਾਰੀ ਮੁਲਾਜ਼ਮਾਂ ਦੀ ਵਰਕਿੰਗ ‘ਚ ਵਾਧਾ ਕਰਨ ਸਬੰਧੀ ਨੋਟੀਫਿਕੇਸ਼ਨ ਸੀ ਨਾ ਕਿ ਕਰਫਿਊ ਵਧਾਉਣ ਸਬੰਧੀ।

ਇਸ ਸਬੰਧੀ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੀਡੀਆ ‘ਚ ਇਸ ਅਡਵਾਈਜ਼ਰੀ ਦਾ ਗਲਤ ਮਤਲਬ ਲਿਆ ਗਿਆ ਅਤੇ ਜਿਸ ਕਾਰਨ ਹੁਣ ਇਹ ਅਡਵਾਈਜ਼ਰੀ ਵੀ ਵਾਪਸ ਲਈ ਗਈ ਹੈ। ਫਿਲਹਾਲ ਸਰਕਾਰ ਵੱਲੋਂ ਸੂਬੇ ਅੰਦਰ ਕਰਫਿਊ ਵਧਾਉਣ ਬਾਰੇ ਕੋਈ ਵਿਚਾਰ ਨਹੀਂ ਕੀਤਾ ਗਿਆ ਹੈ।