Home Punjabi-News ਕਰਤਾਰਪੁਰ ਵਿਖੇ ਮਹਿਲਾ ਦਿਵਸ ਤੇ ਕਵੀ ਦਰਬਾਰ ਆਯੋਜਿਤ

ਕਰਤਾਰਪੁਰ ਵਿਖੇ ਮਹਿਲਾ ਦਿਵਸ ਤੇ ਕਵੀ ਦਰਬਾਰ ਆਯੋਜਿਤ

(ਕਰਤਾਰਪੁਰ ਤੋਂ ਰਾਕੇਸ਼ ਭਾਰਤੀ ਦੀ ਰਿਪੋਟ)

ਰੇਡੀਓ ਚੜ੍ਹਦੀਕਲਾ(ਅਮਰੀਕਾ)ਦੇ ਪ੍ਰੋਗਰਾਮ ,ਸਤਰੰਗ, ਵਲੋਂ ਪੰਜਾਬੀ ਸਾਹਿਤ ਸਭਾ ਕਰਤਾਰਪੁਰ ਦੇ ਸਹਿਯੋਗ ਨਾਲ ਕੌਮਾਂਤਰੀ ਔਰਤ ਦਿਹਾੜੇ ਸਬੰਧੀ ਕਵਿਤਰੀ ਦਰਬਾਰ ਆਯੋਜਿਤ ਕੀਤਾ ਗਿਆ।ਜਿਸ ਵਿਚ ਪ੍ਰਸਿੱਧ ਕਵਿਤਰੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਵਾਹਵਾਹੀ ਲੁਟੀ।ਇਸ ਮੌਕੇ ਪ੍ਰੋਫੈਸਰ ਅਕਵੀਰ ਕੌਰ ਜਲੰਧਰ,ਰਜਨੀ ਵਾਲਿਆ ਕਪੂਰਥਲਾ,ਮਨਜੀਤ ਕੌਰ ਜਲੰਧਰ,ਪੂਜਾ ਦਾਦਰ,ਮੀਨੁ ਬਾਵਾ,ਨਿੰਦਰ ਕੌਰ ਕਰਤਾਰਪੁਰ,ਜਸਪ੍ਰੀਤ ਕੌਰ ਜਲੰਧਰ ਆਦਿ ਕਵਿਤਰੀਆਂ ਭਾਗ ਲਿਆ। ਪ੍ਰਬੰਧਕ ਅਸ਼ੋਕ ਮੱਟੂ, ਦਰਸ਼ਨ ਸਿੰਘ ਨੰਦਰਾ,ਹਰਬੰਸ ਦੀਓ,ਲਾਲੀ ਕਰਤਾਰਪੂਰੀ,,ਦਲਜੀਤ ਸਹੋਤਾ ਆਦਿ ਨੇ ਸਾਰਿਆਂ ਦਾ ਸਵਾਗਤ ਅਤੇ ਧੰਨਵਾਦ ਕੀਤਾ।