(ਰਾਜੇਸ਼ ਭਾਰਤੀ)

ਕਰਤਾਰਪੁਰ ਪੁਲਿਸ ਵੱਲੋਂ ਵੱਖ ਵੱਖ ਮਾਮਲਿਆਂ ਵਿੱਚ ਚਾਰ ਸ਼ਰਾਬ ਦੇ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਜਾਣਕਾਰੀ ਦਿੰਦਿਆਂ DSP ਸੁਰਿੰਦਰ ਪਾਲ ਸਿੰਘ ਨੇ ਦਸਿਆਂ ਕਿ ਥਾਣਾ ਕਰਤਾਰਪੁਰ ਦੇ ਮੁਖੀ ਸਬ ਇੰਸ: ਪੁਸ਼ਪ ਬਾਲੀ ਨੂੰ ਸੁਚਨਾ ਮਿਲੀ ਕਿ ਬਲੇਰੋ ਗੱਡੀ ਅਤੇ ਹਾਂਡਾ ਸਿਟੀ ਗੱਡੀ ਵਿੱਚ ਸ਼ਰਾਬ ਸਮਗਲਰ ਭਾਰੀ ਮਾਤਰਾ ਵਿੱਚ ਅਲਕੋਹਲ (ਸ਼ਰਾਬ) ਰੱਖ ਕੇ ਸਪਲਾਈ ਕਰਨ ਆ ਰਹੇ ਹਨ ਤਾਂ ਪੁਲਿਸ ਵੱਲੋਂ ਨਾਕਾ ਲਾ ਕੇ ਮੇਨ ਜੀ ਟੀ ਰੋਡ ਦਿਆਲਪੁਰ ਕੋਲ ਨਾਕਾ ਲਾ ਕੇ ਹਾਂਡਾ ਸਿਟੀ ਗੱਡੀ ਨੰਬਰ PB08-CU-3193 ਅਤੇ ਬਲੇਰੋ ਗੱਡੀ ਨੰਬਰ PB08-AV-6769 ਨੂੰ ਰੋਕ ਕੇ ਚੈੱਕ ਕਿੱਤਾ ਗਿਆ ਤਾਂ ਹਾਂਡਾ ਸਿਟੀ ਗੱਡੀ ਵਿੱਚੋਂ 6 ਕੈਨ 35/35 ਲਿਟਰ ਦੇ ਅਤੇ ਬਲੇਰੋ ਗੱਡੀ ਵਿੱਚੋਂ 66 ਕੈਨ 35/35 ਲਿਟਰ ਦੇ ਬਰਾਮਦ ਹੋਏ ਜ਼ਿਹਨਾਂ ਵਿੱਚ ਅਲਕੋਹਲ ਭਰੀ ਹੋਈ ਸੀ ਜਿਸ ਨੂ ਪਾਣੀ ਵਿੱਚ ਮਿਲਾ ਕੇ ਸ਼ਰਾਬ ਤਿਆਰ ਹੁੰਦੀ ਹੈ ਜਿਸ ਦੀ ਕੁਲ ਮਾਤਰਾ 72 ਕੈਨਾ ਵਿੱਚੋਂ 18 ਲੱਖ 90ਹਜਾਰ ML ਬਰਾਮਦ ਹੋਈ ਮੋਕੇ ਤੇ ਇਹਨਾਂ ਗੱਡੀਆਂ ਵਿੱਚੋਂ ਤਿੰਨ ਸਮਗਲਰਾਂ ਨੂੰ ਵੀ ਗ੍ਰਿਫਤਾਰ ਕਿੱਤਾ ਹੈ ਜਾਂਚ ਦੋਰਾਨ ਇਹਨਾਂ ਗੱਡੀਆਂ ਤੇ ਜਾਲੀ ਨੰਬਰ ਲੱਗੇ ਪਾਏ ਗਏ ਜੋ ਕਿ ਹਾਂਡਾ ਸਿਟੀ ਤੇ ਨੰਬਰ PB08-CU-3139 ਲਗਾ ਸੀ ੳਹ ਐਕਟੀਵਾ 2 ਵੀਹਲਰ ਦਾ ਸੀ ਅਤੇ ਜੋ ਨੰਬਰ ਬਲੈਰੋ ਗੱਡੀ ਤੇ PB08-AV-6769 ਲਗਾ ਸੀ ੳਹ ਮੋਟਰ-ਸਾਈਕਲ ਦਾ ਸੀ ਪੁੱਛ ਗਿਛ ਦੋਰਾਨ ਇਹਨਾਂ ਦਸਿਆਂ ਕਿ ਇਹ ਰਾਜਪੁਰਾ ਜਿਲਾ ਪਟਿਆਲ਼ਾ ਦੇ ਹਰਦੀਪ ਸਿੰਘ ਕੋਲੋਂ ਇਹ ਅਲਕੋਹਲ ਖਰੀਦ ਕੇ ਲਿਆਉਂਦੇ ਸਨ ਤੇ ਵੱਖ ਵੱਖ ਇਲਾਕਿਆਂ ਵਿੱਚ ਸਪਲਾਈ ਕਰਦੇ ਸਨ ਜੋ ਕਿ ਫ਼ਰਾਰ ਦਸਿਆਂ ਜਾਂਦਾ ਹੈ ਇਹਨਾ ਸਮਗਲਰਾਂ ਕੋਲੋਂ ਵੱਖ ਵੱਖ ਗੱਡੀਆਂ ਦੀਆ ਜਾਲੀ ਨੰਬਰ ਪਲੇਟਾਂ ਵੀ ਬਰਾਮਦ ਹੋਇਆਂ ਹਨ ਜੋ ਕਿ ਇਹ ਵੱਖ ਵੱਖ ਇਲਾਕਿਆਂ ਵਿੱਚ ਜਾ ਕੇ ਗੱਡੀਆਂ ਦੀਆ ਨੰਬਰ ਪਲੇਟਾਂ ਬਦਲ ਦਿੰਦੇ ਸਨ ਤਾਂ ਜੋ ਇਲਾਕੇ ਵਿੱਚ ਗੱਡੀ ਟਰੇਸ ਨਾਂ ਹੋ ਸਕੇ ਇਸ ਮਾਮਲੇ ਵਿੱਚ ਕਰਤਾਰਪੁਰ ਪੁਲਿਸ ਨੇ
1-ਸ਼ਿੰਦਰ ਪੁੱਤਰ ਬਲਵਿੰਦਰ ਸਿੰਘ ਵਾਸੀ ਝੀਤਾਂ ਕਲਾ ਥਾਣਾ ਚਾਟੀਵਿੰਡ ਜਿਲਾ ਅੰਮ੍ਰਿਤਸਰ
2- ਹਰਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਛਾਪਾ ਰਾਮ ਸਿੰਘ ਮਹਿਤਾ ਰੋਡ ਗੁਰਾਇਆ
3- ਮੱਖਣ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਝੀਤਾਂ ਕਲਾ ਥਾਣਾ ਚਾਟੀਵਿੰਡ ਜਿਲਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਿੱਤਾ ਹੈ


ਇਸ ਦੇ ਨਾਲ ਇਕ ਹੋਰ ਸ਼ਰਾਬ ਦੇ ਮਾਮਲੇ ਵਿੱਚ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਿੱਤਾ ਹੈ ਜਿਸ ਨੇ ਆਪਣੇ ਘਰ ਵਿੱਚ ਹੀ ਮਿੰਨੀ ਸ਼ਰਾਬ ਦਾ ਠੇਕਾ ਖੋਲਿਆਂ ਹੋਇਆਂ ਸੀ ਜੋ ਕਿ ਬਾਹਰਲੀ ਸਟੇਟ ਦੀ ਸ਼ਰਾਬ ਵੇਚਦਾ ਸੀ ਉਸ ਪਾਸੋਂ ਕਰੀਬ 67 ਹਜ਼ਾਰ 875 ML ਸ਼ਰਾਬ ਉਸ ਦੇ ਘਰ ਵਿੱਚੋਂ ਬਰਾਮਦ ਹੋਈ ਜਿਸ ਦੀ ਪਹਿਚਾਣ ਸੁਨੀਲ ਕੁਮਾਰ ਪੁੱਤਰ ਪਰਮਜੀਤ ਵਾਸੀ ਦਿਆਲਪੁਰ ਥਾਣਾ ਕਰਤਾਰਪੁਰ ਬਾਜੋ ਹੋਈ ਹੈ
ਪੁਲਿਸ ਨੇ ਇਹਨਾਂ ਦੋਸ਼ਿਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਕਰਤਾਰਪੁਰ ਤੋਂ ਰਾਕੇਸ ਭਾਰਤੀ