Home Punjabi-News ਕਰਤਾਰਪੁਰ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੁ ਕੀਤਾ ਹੈ ਜੋਂ ਖੁੱਦ ਨੂੰ...

ਕਰਤਾਰਪੁਰ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੁ ਕੀਤਾ ਹੈ ਜੋਂ ਖੁੱਦ ਨੂੰ CBI ਦੇ ਅਫਸਰ ਦੱਸਦੇ ਸੀ।

ਕਰਤਾਰਪੁਰ (ਰਾਕੇਸ ਭਾਰਤੀ)

ਇਕ ਗੁਪਤ ਸੂਚਨਾ ਦੇ ਅਧਾਰ ਤੇ ਜਂਡੇ ਸਰਾਏ ਮੋੜ ਤੋਂ ਕਰਤਾਰਪੁਰ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੁ ਕੀਤਾ ਜੋ ਕੀ ਆਪਨੇ ਆਪ ਨੂੰ CBI ਦੇ ਅਫਸਰ ਦੱਸਦਾ ਸੀ। ਪੁੱਛ ਗਿਛ ਦੋਰਾਨ ੳਹ ਇਕ ਨਕਲੀ CBI ਅਫਸਰ ਨਿਕਲੀਆਂ। ਜਿਸਦੀ ਨਿਸ਼ਾਨ ਦੇਹੀ ਤੇ 2 ਹੋਰ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਗਿਆ।

ਜਾਣਕਾਰੀ ਦਿੰਦਿਆਂ ਕਰਤਾਰਪੁਰ ਦੇ DSP ਸੁਰਿੰਦਰ ਪਾਲ ਸਿੰਘ ਧੋਗੜੀ ਨੇ ਦਸਿਆਂ ਕਿ ਇਕ ਮੁਖ਼ਬਰ ਦੀ ਇਤਲਾਹ ਤੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜੋ ਕਿ ਆਮ ਪਬਲਿਕ ਦੀਆ ਦੁਕਾਨਾਂ ਤੇ ਜਾ ਕੇ ਉਹਨਾਂ ਨੂੰ ਆਪਣੇ ਆਪ ਨੂੰ CBI ਅਫਸਰ ਜਾ ਫਿਰ ਫੂਡ ਇਨਪੈਕਟਰ ਦਸ ਕੇ ਲੋਕਾਂ ਨੂੰ ਡਰਾ ਕੇ ਪੇਸੈ ਲੈਂਦੇ ਸਨ। ਤੇ ਪਬਲਿਕ ਨਾਲ ਧੋਖਾ ਤੇ ਜਾਅਲਸਾਜੀ ਕਰਕੇ ਆਪਣਾ ਧੰਦਾ ਚਲਾਉਂਦੇ ਸਨ। ਅਤੇ ਇਹਨਾਂ ਵਿਅਕਤੀਆਂ ਨੇ CBI ਦੇ ਜਾਅਲੀ ਸਨਾਖਤੀ ਕਾਰਡ ਵੀ ਬਨ੍ਹਾਏ ਹੋਏ ਸਨ। ਇਹ ਵਿਅਕਤੀ ਲੰਮਾ ਪਿੰਡ ਜਲੰਧਰ ਵਿਖੇ ਇਕ ਕਿਰਾਏ ਦੀ ਕੋਠੀ ਵਿੱਚ ਰਹਿੰਦੇ ਸਨ ਇਹਨਾਂ ਤਿੰਨ ਵਿਅਕਤੀਆਂ ਦੀ ਪਹਿਚਾਨ –
1- ਜਸਪਾਲ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਨਾਰੁ ਨੰਗਲ ਜਿਲਾ ਹੁਸਿਆਰ ਪੁਰ
– 2- ਗੁਰਮੇਜ ਸਿੰਘ ੳਰਫ ਲੱਕੀ ਪੁੱਤਰ ਅਵਤਾਰ ਸਿੰਘ ਵਾਸੀ ਨਾਰੂ ਨੰਗਲ ਜਿਲਾ ਹੁਸਿਆਰ ਪੁਰ
-3- ਗੁਰਪ੍ਰੀਤ ਸਿੰਘ ੳਰਫ ਗੋਪੀ ਪੁੱਤਰ ਬਲਵੀਰ ਸਿੰਘ ਵਾਸੀ ਦੋਹਰੀਵਾਲ ਥਾਣਾ ਟਾਂਡਾ ਬਹਾਦਰ ਪੁਰ ਜਿਲਾ ਹੁਸ਼ਿਆਰ ਪੁਰ ਵਜੋਂ ਹੋਈ ਹੈ ਇਹਨਾਂ ਪਾਸੋਂ ਇਕ ਬਿਨਾ ਨੰਬਰ ਮੋਟਰ-ਸਾਈਕਲ ਅਤੇ ਇਕ ਕਾਰ EON ਨੰਬਰ PB-07-BR-1780 ਵੀ ਬਰਾਮਦ ਹੋਈ ਹੈ।ਜਿਸ ਵਿੱਚ ਇਹ ਅਕਸਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਇਹ ਗਿਰੋਹ ਲਗਭਗ 15 ਦਿਨਾਂ ਤੋਂ ਕਰਤਾਰਪੁਰ ,ਬੇਗੋਵਾਲ, ਭੁਲਥ , ਫਗਵਾੜਾ, ਹੁਸ਼ਿਆਰਪੁਰ,ਟਾਂਡਾ ,ਇਲਾਕੇ ਵਿੱਚ ਸਰਗਰਮ ਸੀ ਇਹਨਾਂ ਜਾਅਲੀ ਸਨਾਖਤੀ CBI ਦੇ ਕਾਰਡਾਂ ਤੇ ਆਪਣੇ ਨਾਮ ਬਦਲ ਕੇ ਰੱਖੇ ਹੋਏ ਸਨ।


1- ਜਸਪਾਲ ਸਿੰਘ ਨੇ ਆਪਨਾ ਨਾਮ ਬ੍ਰਿਕਮ ਰਾਠੋਰ ਰਖਿਆ ਸੀ
2- ਗੁਰਮੇਜ ਸਿੰਘ ਨੇ ਆਪਨਾ ਨਾਮ ਵਿਜੇ ਚੋਹਾਨ ਰਖਿਆ ਸੀ
3- ਗੁਰਪ੍ਰੀਤ ਸਿੰਘ ਨੇ ਆਪਨਾ ਨਾਮ ਸੰਜੇ ਠਾਕੁਰ ਰਖਿਆ ਸੀ ਅਤੇ ਇਹਨਾਂ ਪਾਸੋਂ ਇਕ ਨਕਲੀ ਖਿਲੋਨਾ ਨੁਮਾ ਪਿਸਤੋਲ ਵੀ ਬਰਾਮਦ ਹੋਈ ਹੈ ਜੋ ਕਿ ਇਹ ਖਿਲੋਨਾ ਨੁਮਾ ਪਿਸਤੋਲ ਨੂੰ ਆਪਨੀ ਡੱਬ ਵਿੱਚ ਰੱਖਦੇ ਸਨ ਤਾਂ ਜੋ ਅਸਲੀ CBI ਦੇ ਅਫਸਰ ਲੱਗਣ
DSP ਕਰਤਾਰਪੁ ਨੇ ਦਸਿਆਂ ਕਿ ਇਹਨਾਂ ਦੇ ਗਿਰੋਹ ਦੇ ਦੋ ਜਣੇ ਜ਼ਿਹਨਾਂ ਵਿੱਚ ਇਕ ਅੋਰਤ ਵੀ ਸ਼ਾਮਲ ਹੈ ਜੋ ਹਾਲੇ ਫ਼ਰਾਰ ਹਨ ਜ਼ਿਹਨਾਂ ਨੂੰ ਫੜਨ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ
ਦੋਸ਼ਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।