(ਕਰਤਾਰਪੁਰ ਤੋਂ ਰਾਕੇਸ ਭਾਰਤੀ)

ਕਰਤਾਰਪੁਰ ਦੇ ਬੱਸ ਸਟੈਂਡ ਵਿਖੇ ਕੜਾਕੇ ਦੀ ਪੈ ਰਹੀ ਠੰਡ ਕਾਰਨ ਰਾਹਗੀਰਾਂ ,ਮੁਸਾਫ਼ਰਾਂ,ਰਿਕਸ਼ਾ ਚਾਲਕਾਂ ,ਦਿਹਾੜੀਦਾਰਾਂ, ਨੂੰ ਠੰਡ ਤੋਂ ਬਚਣ ਲਈ ਸਥਾਨਕ ਧਾਰਮਿਕ ਸੰਸਥਾ ਨੀਲ ਕੰਠ ਸੇਵਾ ਦਲ ਅਤੇ ਨੇਕੀ ਦੀ ਦੁਕਾਨ ਸੰਸਥਾ ਵੱਲੋਂ ਅੱਗ ਦਾ ਪ੍ਰਬੰਧ ਕੀਤਾ ਗਿਆ. ਜੋ ਕਿ ਲੋਹੜੀ ਦੇ ਤਿੳਹਾਰ ਤੱਕ ਲਗਾਤਾਰ ਇਸੇ ਤਰਾ ਹੀ ਚੱਲਦਾ ਰਹੇਗਾ.ਧਾਰਮਿਕ ਸੰਸਥਾਵਾਂ ਵੱਲੋਂ ਕੀਤੇ ਗਏ ਇਸ ਕਾਰਜ ਦੀ ਹਰ ਪਾਸੇ ਪ੍ਰਸੰਸਾ ਹੋ ਰਹੀ ਹੈ