(ਕਰਤਾਰਪੁਰ ਤੋਂ ਰਾਕੇਸ਼ ਭਾਰਤੀ ਦੀ ਰਿਪੋਟ)

ਨੇੜਲੇ ਪਿੰਡ ਧੀਰ ਪੁਰ ਵਿਖੇ ਝਗੜੇ ਦੌਰਾਨ ਗੋਲੀ ਚਲਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਆਈ ਹੈ।ਮਿਰਤਕ ਦਾ ਨਾਮ ਜਗਜੀਤ ਸਿੰਘ ਪੁੱਤਰ ਜਸਵੰਤ ਸਿੰਘ ਉਮਰ 35 ਵਾਸੀ ਹਮੀਰਾ ਦਸਿਆ ਜਾ ਰਿਹਾ ਹੈਂ।ਜੋ ਹਮੀਰੇ ਵਿੱਚ ਸੀਮੈਂਟ ਬਜਰੀ ਦਾ ਕੰਮ ਕਰਦਾ ਸੀ ੋੋ ਜਾਣਕਾਰੀ ਦਿੰਦਿਆਂ DSP ਸੁਰਿੰਦਰ ਪਾਲ ਨੇ ਦਸਿਆਂ ਕਿ ਸਦੀਪ ਸਿੰਘ ਫੋਜੀ ਦਾ ਨਾਲਦੇ ਪਿੰਡ ਲਖਨ ਕੇ ਖੋਲੇ ਮਕਾਨ ਬਣਦਾ ਪਿਆਂ ਸੀ ਤੇ ਲੇਬਰ ਧੀਰਪੁਰ ਪਿੰਡ ਦੀ ਸੀ ਅਤੇ ਸ਼ਾਮ ਨੂੰ ਸਦੀਪ ਸਿੰਘ ਤੇ ਮ੍ਰਿਤਕ ਜਗਜੀਤ ਸਿੰਘ ਧੀਰਪੁਰ ਪਿੰਡ ਲੇਬਰ ਨੂੰ ਛੱਡਣ ਕਾਰ ਤੇ ਗਏ ਤੇ ਜਦੋਂ ਲੇਬਰ ਨੂੰ ਪਿੰਡ ਧੀਰਪੁਰ ਉਤਾਰ ਕੇ ਗੱਡੀ ਮੋੜਣ ਲੱਗੇ ਤਾਂ ਮੋਕੇ ਤੇ ਖੜੇ ਸਿਮਨਜੀਤ ਅਤੇ ਸੁਖਦੇਵ ਸਿੰਘ ਸੁੱਖਾ ਅਤੇ ਅਮਨਦੀਪ ਸਿੰਘ ਤਿੰਨੋਂ ਪੁੱਤਰ ਰੇਸ਼ਮ ਸਿਘ ਨਾਲ ਗੱਡੀ ਮੋੜਣ ਤੋਂ ਝਗੜਾ ਹੋ ਗਿਆ ਤਾਂ ਇਹਨਾਂ ਤਿੰਨਾਂ ਵਿੱਚੋਂ ਕਿਸੇ ਇਕ ਨੇ ਜਗਜੀਤ ਸਿੰਘ ਨੂੰ ਗੋਲੀ ਮਾਰ ਦਿੱਤੀ ਜਿਸ ਨੂੰ ਸੈਕਰਡ ਹਾਰਟ ਹਸਪਤਾਲ ਜਲੰਧਰ ਵਿੱਚ ਜਖਮੀ ਹਾਲਤ ਵਿੱਚ ਲਿਆਂਦਾ ਗਿਆ ਤੇ ਜਿਸ ਦੀ ਮੋਤ ਹੋ ਗਈ ਮੌਕੇ ਤੇ ਥਾਣਾ ਕਰਤਾਰਪੁਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।