ਫਗਵਾੜਾ,27 ਫਰਵਰੀ( ਡਾ ਰਮਨ , ਅਜੇ ਕੋਛੜ)

ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਮੂਹ ਸ਼ਹਿਰਾਂ ਨੂੰ ਸਫ਼ਾਈ ਪੱਖੋਂ ਬੇਹਤਰ ਬਣਾਉਣ ਦੀ ਵਿੱਢੀ ਮੁਹਿੰਮ ਤਹਿਤ ਅੱਜ ਵਾਰਡ ਨੰਬਰ 39 ਵਿੱਖੇ ਨਗਰ ਨਿਗਮ ਕਮਿਸ਼ਨਰ ਗੁਰਮੀਤ ਸਿੰਘ ਮੁਲਤਾਨੀ ਦੇ ਦਿਸ਼ਾ ਨਿਰਦੇਸ਼ਾਂ ਤੇ ਸੈਨਟਰੀ ਇੰਸਪੈਕਟਰ ਮਲਕੀਤ ਸਿੰਘ ਦੀ ਯੋਗ ਅਗਵਾਈ ਹੇਠ ਜੌਨ ਨੰਬਰ 1 ਦੇ ਇੰਚਾਰਜ ਅਸ਼ੋਕ ਕੁਮਾਰ ਜੋਗਾ ਦੀ ਸੁਚੱਜੀ ਦੇਖ-ਰੇਖ ਹੇਠ ਜੌਨ ਨੰਬਰ 1 ਦੇ ਸਮੂਹ ਸਫ਼ਾਈ ਸੇਵਕ ਸ਼ਾਮਿਲ ਹੋਏ ਜਿਸ ਦਾ ਸ਼ੁਭ ਆਰੰਭ ਵਾਰਡ ਨੰਬਰ 39 ਦੀ ਕੌਸਲਰ ਬੀਬੀ ਪ੍ਰਮਜੀਤ ਕੌਰ ਕੰਬੋਜ ਨੇ ਆਪਣੇ ਵਾਰਡ ਚ ਸ਼ੂਰੁ ਕਰਵਾਇਆ ਜਿਸ ਵਿੱਚ ਸਮੂਹ ਸਫ਼ਾਈ ਕਰਮਚਾਰੀਆਂ ਵੱਲੋਂ ਮੁਹੱਲਾ ਭਗਤਪੁਰਾਂ ਦੀਆ ਗਲੀਆ ਨਾਲੀਆਂ ਦੀ ਸਫਾਈ ਕਰਵਾਈ ਗਈ ਅਤੇ ਪ੍ਰੀਤ ਨਗਰ ਦੀਆਂ ਪਾਰਕਾਂ ਨੂੰ ਵੀ ਸਾਫ਼ ਕਰਵਾ ਕੇ ਕੂੜਾ ਚੁਕਵਾਇਆ ਗਿਆ। ਇਸ ਮੌਕੇ ਕੌਸਲਰ ਬੀਬੀ ਪ੍ਰਮਜੀਤ ਕੌਰ ਕੰਬੋਜ ਨੇ ਕਿਹਾ ਕਿ ੲਿਹ ਜ਼ੋ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹ ਨਿਰੰਤਰ ਜਾਰੀ ਰਹਿਣੀ ਚਾਹੀਦੀ ਹੈ ਤਾਂ ਜ਼ੋ ਆਉਣ ਵਾਲਾ ਮੌਸਮ ਗਰਮੀਆਂ ਚ ਮੱਖੀਆਂ ਮੱਛਰ ਪੈਦਾ ਨਾ ਹੋਂਣ ਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ ਉਨ੍ਹਾਂ ਸਮੂਹ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਖੁੱਲੀਆ ਥਾਵਾ ਤੇ ਨਾ ਸੁਟਣ ੲਿਸ ਮੌਕੇ ਜਤਿੰਦਰ ਸ਼ਰਮਾ , ਗੋਰੀ ਮੰਹਤ , ਪ੍ਰਮਿੰਦਰ ਸਿੰਘ ਪਿੰਦੀ , ਸਤਵਿੰਦਰ ਕੌਰ , ਪਲਵਿੰਦਰ ਕੌਰ , ਜੰਸਵਤ ਕੋਰ , ਸੁਭਾਸ਼ ਸ਼ਰਮਾ, ਵਿਜੇ ਰਾਣੀ , ਸ਼ਾਂਤੀ ਦੇਵੀ , ਲਲਿਤਾ ਰਾਣੀ , ਸਰਬਜੀਤ ਸਿੰਘ ਕਾਕਾ ,ਮਨਜੀਤ ਸਿੰਘ, ਦੇਵ ਰਾਜ, ਸੁਨੀਲ ਦੱਤ, ਰਮਨ ਕੁਮਾਰ, ਰਾਜੇਸ਼ ਬੋਬੀ, ਰਾਮ ਲਾਲ, ਅਮਿਤ ਕੁਮਾਰ, ਸੁਰਿੰਦਰ ਰਜਾ, ਅਜੇ ਕੁਮਾਰ, ਸ੍ਰੀਮਤੀ ਦਰਸ਼ਨਾ , ਕਾਂਤਾ ਰਾਣੀ, ਸੋਮਾ, ਮੀਨੂੰ,ਰੀਮਾ, ਲਤਾ, ਮੀਨਾ, ਰੂਪੀ , ਗੋਲਡੀ, ਰਜਨੀ, ਤੋਂ ਇਲਾਵਾ ਸਮੂਹ ਸਫ਼ਾਈ ਕਰਮਚਾਰੀ ਮੌਜੂਦ ਸਨ।