ਫਗਵਾੜਾ (ਡਾ ਰਮਨ /ਅਜੇ ਕੋਛੜ)

ਕਮਲਾ ਨਹਿਰੂ ਕਾਲਜ ਫਾਰ ਵੋਮੈਨ ਫਗਵਾੜਾ ਵਿੱਚ ਜਰਨਲਿਜ਼ਮ ਵਿਭਾਗ ਵੱਲੋਂ ਗੈਸਟ ਲੈਕਚਰ ਕਰਵਾਇਆ ਗਿਆ ੲਿਸ ਲੈਕਚਰ ਨੂੰ ਡਾ ਕਮਲੇਸ਼ ਦੁੱਗਲ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਡਾ ਕਮਲੇਸ਼ ਦੁੱਗਲ ਬਹੁਤ ਸਾਰੀਆਂ ੲਿੰਟਰਨੈਸ਼ਨਲ ਕਾਨਫਰੰਸ ਕਰ ਚੁੱਕੇ ਹਨ ਦੁਰਦਰਸ਼ਨ ਦੇ ੲਿੱਕ ਪ੍ਰੋਗਰਾਮ ‘ ਖਾਸ ਖ਼ਬਰ ੲਿੱਕ ਨਜ਼ਰ ‘ ਅਤੇ ਅਜੀਤ ਏਅਰ ਵਿੱਚ ‘ ਟਾਕ ਸ਼ੋ ‘ ਦਾ ਹਿੱਸਾ ਬਣਦੇ ਰਹਿੰਦੇ ਹਨ ਡਾ ਕਮਲੇਸ਼ ਦੁੱਗਲ ਨੂੰ 30 ਸਾਲਾ ਦਾ ਟੀਚਿੰਗ ਦਾ ਤਜ਼ੁਰਬਾ ਹੈ ੲਿਸ ਸਮੇ ਡਾ ਦੁੱਗਲ ਗੂਰੁ ਨਾਨਕ ਦੇਵ ਕਾਲਜ ਜਲੰਧਰ ਵਿਖੇ ਓ ਅੈਸ ਡੀ ਦੀ ਬਤੋਰ ਭੂਮਿਕਾ ਨਿਭਾ ਰਹੇ ਹਨ ਡਾ ਕਮਲੇਸ਼ ਦੁੱਗਲ ਨੇ ਵਿਦਿਆਰਥੀਆਂ ਨੂੰ ਪ੍ਰਿੰਟ ਮੀਡੀਆ , ਇਲੈਕਟਰੋਨਿਕ ਮੀਡੀਆ , ਅਤੇ ਅੱਜ ਦੇ ਜ਼ੋ ਕੰਰਟ ਮੁੱਦੇ ਚੱਲ ਰਹੇ ਹਨ ਉਨ੍ਹਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ੲਿਸ ਮੋਕੇ ਕਾਲਜ ਪ੍ਰਿੰਸੀਪਲ ਡਾ ਕਿਰਨ ਵਾਲੀਆ ਨੇ ਡਾ ਕਮਲੇਸ਼ ਦੁੱਗਲ ਦਾ ਨਿੱਘਾ ਸਵਾਗਤ ਕਰ ਜੀ ਆਇਆ ਆਖਿਆ ੲਿਸ ਮੌਕੇ ਜਰਨਲਿਜ਼ਮ ਵਿਭਾਗ ਦੇ ਅਧਿਆਪਕ ਅਤੇ ਸੁਪਰਡੈਂਟ ਕਮ ਮੈਂਨੇਜਰ ਕੁਲਦੀਪ ਸ਼ਰਮਾ ਵੀ ਮੋਜੂਦ ਸਨ