ਫਗਵਾੜ (ਡਾ ਰਮਨ/ਅਜੇ ਕੋਛੜ) ਕਮਲਾ ਨਹਿਰੂ ਕਾਲਜ ਫਾਰ ਵੋਮੈਨ ਫਗਵਾੜਾ ਵਿੱਖੇ ਕਾਮਰਸ ਵਿਭਾਗ ਵਲੋ 4th ਸਲਾਨਾ ਇੰਟਰਪਰਿਉਨਲ ਮੇਲਾ ਕਾਲਜ ਕੈਂਪਸ ਵਿੱਖੇ ਕਰਵਾਇਆ ਗਿਆ ਜਿਸ ਵਿੱਚ ਨਿਧੀ ਸਰਦਾਨਾ (ਐਮ ਡੀ) ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਨ੍ਹਾਂ ਦਾ ਕਾਲਜ ਪ੍ਰਿੰਸੀਪਲ ਡਾ ਕਿਰਨ ਵਾਲੀਆ ਨੇ ਜੀ ਆਇਆਂ ਆਖ ਨਿੱਘਾ ਸਵਾਗਤ ਕੀਤਾ ਇਸ ਮੌਕੇ ਸੁਪਰਡੈਂਟ ਕਮ ਮੈਂਨੇਜਰ ਕੁਲਦੀਪ ਸ਼ਰਮਾ ,ਅਸੀਸਟੈਂਟ ਪ੍ਰੋਫੈਸਰ ਕਾਮਰਸ ਵਿਭਾਗ , ਸੰਦੀਪ ਵਾਲੀਆ ਅਤੇ ਕਾਮਰਸ ਵਿਭਾਗ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ ਇਸ ਮੌਕੇ ਕਾਮਰਸ ਵਿਭਾਗ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਸਟਾਲ ਲਗਾ ਕੇ ਅਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ੲਿਨ੍ਹਾਂ ਸਟਾਲਾਂ ਵਿੱਚ ਖਾਣ ਪੀਣ ਦੇ ਸਟਾਲ,ਹੋਟਲ ਹਾਉਸ, ਕੱਠਪੁਤਲੀਆਂ ਦਾ ਨਾਚ , ਸੈਲਫੀ ਕਾਰਨਰ , ਪੀ ਜੇ ਹਾਉਸ , ਮੇਹਦੀ ਅਤੇ ਨੈਲ ਆਰਟ , ਗੋ-ਗਰੀਨ ,(ਸਟੋਨ ਅਤੇ ਪਲਾਂਟ)ਆਦਿ ਸਾਰੇ ਸਟਾਲ ਬਹੁਤ ਆਕਰਸ਼ਿਤ ਕਰਦੇ ਸਨ ੲਿਸ ਮੌਕੇ ਨਿਧੀ ਸਰਦਾਨਾ ਨੇ ਸਮੂਹ ਕਾਮਰਸ ਵਿਭਾਗ ਦੇ ਅਧਿਆਪਕਾਂ ਨੂੰ ਜਿੱਥੇ ਦਿੱਤੀ ਉੱਥੇ ਹੀ ਵਿਦਿਆਰਥਣਾਂ ਨੂੰ ੲਿਸ ਫੈਅਰ ਨੂੰ ਬਹੁਤ ਵਧੀਆ ਤਰੀਕੇ ਨਾਲ ਪ੍ਰਬੰਧ ਕਰਨ ਤੇ ਵਿਦਿਆਰਥਣਾਂ ਦੀ ਵੀ ਤਾਰੀਫ਼ ਕੀਤੀ ਅੰਤ ਵਿੱਚ ਕਾਲਜ ਪ੍ਰਿੰਸੀਪਲ ਡਾ ਕਿਰਨ ਵਾਲੀਆ ਨੇ ਸਾਰੇ ਕਾਮਰਸ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥਣਾ ਨੂੰ ੲਿੰਜ ਹੀ ਵਧੀਆ ਗਤੀਵਿਧੀਆਂ ਕਰਦੇ ਰਹਿਣ ਲੲੀ ਪ੍ਰੇਰਿਤ ਕੀਤਾ