ਫਗਵਾੜਾ (ਡਾ ਰਮਨ /ਅਜੇ ਕੋਛੜ) ਕਮਲਾ ਨਹਿਰੂ ਕਾਲਜ ਫਾਰ ਵੋਮੈਨ ਫਗਵਾੜਾ ਦੇ ਵੂਮੈਨ ਸੈਲ ਵੱਲੋਂ ਕਾਲਜ ਕੈਂਪਸ ਵਿੱਖੇ ੲਿੰਟਰਨੈਸ਼ਨਲ ਵੂਮੈਨ ਵੀਕ ਮਨਾਇਆ ਗਿਆ ੲਿਸ ਮੌਕੇ ਨਾਰੀ ਸਸ਼ਕਤੀਕਰਨ ਤੇ ਬੇਟੀ ਪੜ੍ਹਾਓ ਬੇਟੀ ਪੜ੍ਹਾਓ ਦੇ ਵਿਸ਼ਿਆਂ ਤੇ ਪੋਸਟਰ ਮੇਕਿੰਗ ਪ੍ਰਤੀਯੋਗਤਾ ਕਰਵਾਈ ਗਈ ਇਸ ਮੌਕੇ ਕਾਲਜ ਪ੍ਰਿੰਸੀਪਲ ਡਾ ਕਿਰਨ ਵਾਲੀਆ ਨੇ ਵਿਦਿਆਰਥਣਾਂ ਨੂੰ ਮਹਿਲਾ ਸਸ਼ਕਤੀਕਰਨ ਬਾਰੇ ਦੱਸਦੇ ਹੋਏ ਸੁਤੰਤਰ ਤੇ ਆਤਮ ਨਿਰਭਰ ਬਣਨ ਲੲੀ ਪ੍ਰੇਰਿਤ ਕੀਤਾ ਉਨ੍ਹਾਂ ਕਿਹਾ ਕਿ ਅੌਰਤਾਂ ਦੀ ਸ਼ਾਖਰਤਾ ਦਰ ਦੇਸ਼ ਵਿੱਚ ਅੱਜ ਵੀ ਮਰਦਾ ਦੇ ਮੁਕਾਬਲੇ ਘੱਟ ਹੈ ਪਿਛਲੇ ਸਮਿਆਂ ਦੇ ਮੁਕਾਬਲੇ ਚਾਹੇ ਅੌਰਤਾਂ ਦੇ ਵਿਕਾਸ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ ਪ੍ਰੰਤੂ ਅੱਜ ਵੀ ਅੌਰਤਾਂ ਤੇ ਹੋ ਰਹੇ ਅੱਤਿਆਚਾਰਾਂ ਤੇ ਅਪਰਾਧਾ ਵਿੱਚ ਕਮੀ ਨਹੀਂ ਆ ਰਹੀ ਹੈ ਇਸ ਨੂੰ ਰੋਕਣ ਲਈ ਅੌਰਤਾਂ ਦਾ ਸਿੱਖਿਅਤ ਹੋ ਕੇ ਆਰਥਿਕ ਨਿਰਭਰ ਹੋਣਾ ਬਹੁਤ ਜ਼ਰੂਰੀ ਹੈ