ਫਗਵਾੜਾ (ਡਾ ਰਮਨ /ਅਜੇ ਕੋਛੜ)

ਕਮਲਾ ਨਹਿਰੂ ਕਾਲਜ ਫਾਰ ਵੋਮੈਨ ਫਗਵਾੜਾ ਦੀਆ ਵਿਦਿਆਰਥਣਾਂ ਸਿਮਰਨਜੀਤ ਕੌਰ ਅਤੇ ਨੀਤੂੰ ਬੱਗਾ ਨੇ ਬੀ , ੲੇ ,ਆਨਰਜ਼ ਪੰਜਾਬੀ ਦੇ ਯੂਨੀਵਰਸਿਟੀ ਨਤੀਜਿਆਂ ਵਿੱਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਕੇ ਕਾਲਜ ਅਤੇ ਵਿਭਾਗ ਦਾ ਨਾਮ ਰੋਸ਼ਨ ਕੀਤਾ ਸਿਮਰਨਜੀਤ ਕੌਰ ਨੇ ਯੂਨੀਵਰਸਿਟੀ ਕਾਨਵੋਕੇਸ਼ਨ ਵਿੱਚ ਗੋਲਡ ਮੈਡਲ , ਡਿਗਰੀ , ਅਤੇ ਮੈਰਿਟ ਸਰਟੀਫਿਕੇਟ ਹਾਸਿਲ ਕੀਤਾ ਅਤੇ ਨੀਤੂੰ ਬੱਗਾ ਨੇ ਵੀ ਬੀ ੲੇ ਆਨਰਜ਼ ਡਿਗਰੀ ਅਤੇ ਮੈਰਿਟ ਸਰਟੀਫਿਕੇਟ ਪ੍ਰਾਪਤ ਕੀਤਾ ੲਿਸ ਮੌਕੇ ਕਾਲਜ ਪ੍ਰਿੰਸੀਪਲ ਡਾ ਕਿਰਨ ਵਾਲੀਆ ਨੇ ਵਿਦਿਆਰਥਣਾਂ ਅਤੇ ਪੰਜਾਬੀ ਵਿਭਾਗ ਨੂੰ ੲਿਸ ਬਹੁਮੁੱਲੀ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਅਜਿਹਿਆ ਉਸਾਰੂ ਪ੍ਰਾਪ੍ਰਤੀਆ ਦੀ ਆਸ ਜਤਾਈ