Home Punjabi-News ਕਮਲਾ ਨਹਿਰੂ ਕਾਲਜ ਫਾਰ ਵੁਮੈਨ,ਫ਼ਗਵਾੜਾ ਵੱਲੋਂ ‘ਭਾਰਤ ਵਿੱਚ ਔਰਤਾਂ ਦੇ ਕਨੂੰਨੀ ਅਧਿਕਾਰ’...

ਕਮਲਾ ਨਹਿਰੂ ਕਾਲਜ ਫਾਰ ਵੁਮੈਨ,ਫ਼ਗਵਾੜਾ ਵੱਲੋਂ ‘ਭਾਰਤ ਵਿੱਚ ਔਰਤਾਂ ਦੇ ਕਨੂੰਨੀ ਅਧਿਕਾਰ’ ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਨ

ਫਗਵਾੜਾ (ਡਾ ਰਮਨ ) ਕਮਲਾ ਨਹਿਰੂ ਕਾਲਜ ਫਾਰ ਵੁਮੈਨ ਦੇ ਲੀਗਲ ਲਿਟਰੇਸੀ ਸੈੱਲ ਵੱਲੋਂ ਪ੍ਰਿੰਸੀਪਲ ਡਾ਼ ਸਵਿੰਦਰ ਪਾਲ ਦੀ ਰਹਿਨੁਮਾਈ ਹੇਠ “ਵੁਮੈਨ ਐਂਡ ਜੈਂਡਰ ਲੀਗਲ ਰਾਈਟਸ ਇਨ ਇੰਡੀਆ” ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਵੈਬੀਨਾਰ ਦੇ ਮੁੱਖ ਵਕਤਾ ਡਾ਼ ਜਸਪ੍ਰੀਤ ਕੌਰ,ਅਸਿਸਟੈਂਟ ਪ੍ਰੋ:,ਐਸ ਪੀ ਐਮ,ਮੁਕੇਰੀਆਂ ਸਨ। ਡਾ਼ ਰਿੰਕਾ ਨੇ ਮੁੱਖ ਵਕਤਾ ਦਾ ਰਸਮੀ ਸਵਾਗਤ ਕਰਦਿਆਂ ਉਂਨਾਂ ਨਾਲ਼ ਜਾਣ-ਪਛਾਣ ਕਰਾਈ ਅਤੇ ਦੱਸਿਆ ਕਿ ਡਾ਼ ਜਸਪ੍ਰੀਤ ਇਸੇ ਕਾਲਜ ਦੀ ਵਿਦਿਆਰਥਣ ਅਤੇ ਪ੍ਰਾਧਿਆਪਕ ਰਹਿ ਚੁੱਕੀ ਹੈ। ਆਪਣੇ ਸੰਬੋਧਨ ਦੌਰਾਨ ਡਾ਼ ਜਸਪ੍ਰੀਤ ਨੇ ਸਾਡੇ ਸਮਾਜ ਵਿੱਚ ਔਰਤਾਂ ਨਾਲ਼ ਹੋ ਰਹੇ ਅਨਿਆਂ ਅਤੇ ਲਿੰਗਕ ਭੇਦ-ਭਾਵ ਨੂੰ ਪਿਛੋਕੜ ਵਿੱਚ ਜਾਕੇ ਵਿਚਾਰਦਿਆਂ ਅੱਜ ਦੇ ਸਮੇਂ ਵਿੱਚ ਜਾਗਰੂਕ ਹੋ ਕੇ ਆਪਣੇ ਹੱਕ ਪ੍ਰਾਪਤ ਕਰਨ ਲਈ ਆਖਿਆ।ਔਰਤਾਂ ਦੇ ਕਨੂੰਨੀ ਅਧਿਕਾਰਾਂ ਜਿਵੇਂ ਸੈਕਸੂਅਲ ਹਰਾਸਮੈੰਟ,ਜਾਇਦਾਦ,ਮਾਨਸਿਕ ਤੇ ਸਰੀਰਕ ਸਿਹਤ ਸੰਬੰਧੀ ਅਧਿਕਾਰਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਲੋੜ ਪੈਣ ਤੇ ਇੰਨਾਂ ਦੀ ਵਰਤੋਂ ਕਰਨ ਲਈ ਕਿਹਾ। ਉਂਨਾਂ ਨੇ ਔਰਤਾਂ ਨੂੰ ਸਵੈ ਨਿਰਭਰ ਹੋਣ ਅਤੇ ਨਿਡਰ ਹੋ ਕੇ ਆਪਣੇ ਹੱਕਾਂ ਲਈ ਲੜਨ ਲਈ ਕਿਹਾ।

ਪ੍ਰਿੰਸੀਪਲ ਡਾ਼ ਸਵਿੰਦਰ ਪਾਲ ਨੇ ਜਸਪ੍ਰੀਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਲੈਕਚਰ ਸਾਰਿਆਂ ਲਈ ਬਹੁਤ ਹੀ ਜਾਣਕਾਰੀ ਭਰਪੂਰ ਸੀ। ਉਂਨਾਂ ਨੇ ਲੀਗਲ ਲਿਟਰੇਸੀ ਸੈੱਲ ਦੇ ਇਨਚਾਰਜ ਮੈਡਮ ਰਿੰਕਾ ਅਤੇ ਮੈਡਮ ਕਮਲੇਸ਼ ਦੇ ਇਸ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਸਾਰਥਕ ਕੰਮਾਂ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਮੈਡਮ ਕਮਲੇਸ਼ ਨੇ ਪ੍ਰਿੰਸੀਪਲ ਡਾ਼ ਸਵਿੰਦਰ ਪਾਲ, ਡਾ. ਜਸਪ੍ਰੀਤ ਦਾ ਧੰਨਵਾਦ ਕਰਦਿਆਂ ਸਮੂਹ ਸ੍ਰੋਤਿਆਂ ਜਿਨ੍ਹਾਂ ਦੀ ਹਾਜ਼ਰੀ ਸੌ ਤੋਂ ਉੱਪਰ ਸੀ ਦਾ ਵੈਬੀਨਾਰ ਨਾਲ ਜੁੜਨ ਲਈ ਸ਼ੁਕਰੀਆ ਅਦਾ ਕੀਤਾ।