Home Punjabi-News ਕਮਲਾ ਨਹਿਰੂ ਕਾਲਜ ਫਾਰ ਵੁਮੈਨ,ਫ਼ਗਵਾੜਾ ਵੱਲੋਂ ‘ਫ੍ਰੀ ਇਲੈਕਟ੍ਰੌਨ ਥਿਊਰੀ ਆਫ਼ ਮੈਟਲ’ ਵਿਸ਼ੇ...

ਕਮਲਾ ਨਹਿਰੂ ਕਾਲਜ ਫਾਰ ਵੁਮੈਨ,ਫ਼ਗਵਾੜਾ ਵੱਲੋਂ ‘ਫ੍ਰੀ ਇਲੈਕਟ੍ਰੌਨ ਥਿਊਰੀ ਆਫ਼ ਮੈਟਲ’ ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਨ

ਫਗਵਾੜਾ ( ਡਾ ਰਮਨ ) ਕਮਲਾ ਨਹਿਰੂ ਕਾਲਜ ਫ਼ਾਰ ਵੁਮੈਨ ਦੇ ਫ਼ਿਜ਼ਿਕਸ ਵਿਭਾਗ ਵੱਲੋਂ ਪ੍ਰਿੰਸੀਪਲ ਡਾ਼ ਸਵਿੰਦਰ ਪਾਲ ਦੀ ਰਹਿਨੁਮਾਈ ਹੇਠ “ਫ੍ਰੀ ਇਲੈਕਟ੍ਰੌਨ ਥਿਊਰੀ ਆਫ ਮੈਟਲ” ਵਿਸ਼ੇ ‘ਤੇ ਵੈਬੀਨਾਰ ਕਰਵਾਇਆ ਗਿਆ ਜਿਸਦੇ ਮੁੱਖ ਵਕਤਾ ਡਾ਼ ਸੁਖਿਵੰਦਰ ਸਿੰਘ,ਫ਼ਿਜਿਕਸ ਵਿਭਾਗ,ਸਰਕਾਰੀ ਕਾਲਜ ਲੜਕੀਆਂ,ਲੁਧਿਆਣਾ ਸਨ। ਪ੍ਰਿੰਸੀਪਲ ਡਾ਼ ਸਵਿੰਦਰ ਪਾਲ ਨੇ ਮੁੱਖ ਵਕਤਾ ਦਾ ਰਸਮੀ ਸਵਾਗਤ ਕੀਤਾ ਅਤੇ ਮੈਡਮ ਪ੍ਰਿਅੰਕਾ ਨੇ ਉਂਨਾਂ ਨਾਲ ਜਾਣ-ਪਛਾਣ ਕਰਾਈ। ਡਾ਼ ਸੁਖਿਵੰਦਰ ਸਿੰਘ ਨੇ ਫਿਜਿਕਸ ਦੀ ਫ੍ਰੀ ਇੱਲੈਕਟ੍ਰਾਨ ਥਿਊਰੀ ਦੇ ਸਿਧਾਂਤ ਬਾਰੇ ਸੰਖੇਪ ਵਿੱਚ ਚਰਚਾ ਕਰਦਿਆਂ ਇਸਦਾ ਹੋਰ ਸੰਖਿਅਕ ਸਿਧਾਂਤਾਂ ਨਾਲ ਸੰਬੰਧ ਦੱਸਿਆ।ਉਂਨਾਂ ਨੇ ਅਜ਼ਾਦ ਘੁੰਮ ਰਹੇ ਇਲੈਕਟ੍ਰੌਨਾਂ ਦੀ ਸਹਾਇਤਾ ਨਾਲ ਠੋਸ,ਤਰਲ ਅਤੇ ਗੈਸਾਂ ਦੀ ਘਣਤਾ ਬਾਰੇ ਵਿਸਥਾਰ ਪੂਰਵਕ ਜਾਣ ਕਾਰੀ ਦਿੱਤੀ।

ਪ੍ਰਿੰਸੀਪਲ ਡਾ਼ ਸਵਿੰਦਰ ਪਾਲ ਨੇ ਬਹੁਮੁੱਲੀ ਜਾਣਕਾਰੀ ਦੇਣ ਲਈ ਡਾ਼ ਸੁਖਿਵੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਲਈ ਇਹ ਜਾਣਕਾਰੀ ਬਹੁਤ ਲਾਹੇਵੰਦ ਹੋਵੇਗੀ,ਉਂਨਾਂ ਨੇ ਆਯੋਜਕ ਟੀਮ ਮੈਡਮ ਪ੍ਰਿਅੰਕਾ,ਮੈਡਮ ਪ੍ਰੀਆ ਸ਼ਰਮਾ ਅਤੇ ਸਾਇੰਸ ਵਿਭਾਗ ਦੀ ਪ੍ਰਸੰਸਾ ਕਰਦਿਆਂ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਸਾਰਥਕ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਮੈਡਮ ਪ੍ਰਿਅੰਕਾ ਨੇ ਵੈਬੀਨਾਰ ਦੇ ਭਾਗੀਦਾਰ ਬਣਨ ਵਾਲੇ ਪ੍ਰਾਧਿਆਪਕ ਤੇ ਵਿਦਿਆਰਥੀ ਸ੍ਰੋਤਿਆਂ ਜਿਨ੍ਹਾਂ ਦੀ ਗਿਣਤੀ ਸੌ ਸੀ ਦਾ ਸ਼ੁਕਰੀਆ ਅਦਾ ਕੀਤਾ।