ਫਗਵਾੜਾ (ਡਾ ਰਮਨ ) ਕਮਲਾ ਨਹਿਰੂ ਕਾਲਜ ਫਾਰ ਵਿਮੈਨ, ਫਗਵਾੜਾ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਆਨ-ਲਾਇਨ ਲੈਕਚਰ ਕਰਵਾਇਆ ਗਿਆ, ਜਿਸਦਾ ਵਿਸ਼ਾ ਯੋਗਾ ਅਤੇ ਜਿੰਦਗੀ ਵਿੱਚ ਇਸਦੀ ਸਾਰਥਿਕਤਾ ਸੀ। ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਆਧਿਆਪਕ ਸੁਨੀਤਾ ਰਾਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਆਪਣੇ ਸਰੀਰ ਦੀ ਸੁਰੱਖਿਆ, ਰੋਗਾਂ ਨਾਲ ਲੜਨ ਦੀ ਸ਼ਕਤੀ ਦੇ ਵਿਕਾਸ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤਾਂ ਜੋ ਕਰੋਨਾ ਵਰਗੀ ਭਿਆਨਕ ਬਿਮਾਰੀ ਦਾ ਮੁਕਾਬਲਕ ਕੀਤਾ ਜਾ ਸਕੇ। 55 ਤੋਂ ਵੱਧ ਵਿਦਿਆਰਥੀਆਂ ਨੇ ਇਸ ਲੈਕਚਰ ਵਿੱਚ ਹਿੱਸਾ ਲਿਆ। ਕਾਲਜ ਦੇ ਪ੍ਰਿੰਸੀਪਲ ਡਾ. ਸਵਿੰਦਰ ਪਾਲ ਨੇ ਸੰਬੰਧਿਤ ਵਿਭਾਗ ਨੂੰ ਵਧਾਈ ਦਿੰਦੇ ਹੋਏ ਇਸ ਗਿਆਨ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਕਿਹਾ।