ਫਗਵਾੜਾ (ਡਾ ਰਮਨ )ਕਮਲਾ ਨਹਿਰੂ ਕਾਲਜ ਫਾਰ ਵੋਮੈਨ ਦੇ ਵਿਦਿਆਰਥੀਆਂ ਯੂਨੀਵਰਸਿਟੀ ਵੱਲੋਂ ਘੋਸ਼ਿਤ ਕੀਤੇ ਗਏ ਬੀ.ਐਸ ਸੀ.(ਮੈਡੀਕਲ,ਨਾਨ-ਮੈਡੀਕਲ ਅਤੇ ਕੰਪਿਊਟਰ ਸਾਇੰਸ),ਸਮੈਸਟਰ ਦੂਜਾ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ। ਬੀ.ਐਸ ਸੀ.ਮੈਡੀਕਲ ਸਮੈ: ਦੂਜਾ ਵਿੱਚੋਂ ਜਸਕਰਨਪ੍ਰੀਤ ਕੌਰ ਨੇ 69.5%,ਸਿਮਰਨਜੀਤ ਕੌਰ ਨੇ 68.75%ਅਤੇ ਮਨਰੂਪ ਕੌਰ ਨੇ 68.5% ਅੰਕਾਂ ਨਾਲ਼ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਨਾਨ-ਮੈਡੀਕਲ ਵਿੱਚ ਗਰਿਮਾ ਖੁਰਾਣਾ ਨੇ 72% ਅਤੇ ਕੰਪਿਊਟਰ ਸਾਇੰਸ ਵਿੱਚ ਅਵਨੀਤ ਕੌਰ ਨੇ 70% ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਨਤੀਜਾ ਸੌ ਫ਼ੀਸਦੀ ਰਿਹਾ। ਪ੍ਰਿੰਸੀਪਲ ਡਾ: ਸਵਿੰਦਰ ਪਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਆਉਣ ਵਾਲੇ. ਸਮੈਸਟਰ ਵਿੱਚ ਹੋਰ ਸ਼ਾਨਦਾਰ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ।