ਫਗਵਾੜਾ (ਡਾ ਰਮਨ /ਅਜੇ ਕੋਛੜ ) ਪੰਜਾਬ ਸਰਕਾਰ ਵੱਲੋਂ ਗੂਰੁ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਨੈਤਿਕ ਸਿੱਖਿਆ ਇਮਤਿਹਾਨ ਮਿਤੀ 14/10/2019 ਨੂੰ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਕਰਵਾਇਆ ਗਿਆ ਕਮਲਾ ਨਹਿਰੂ ਕਾਲਜ ਫਾਰ ਵੋਮੈਨ ਫਗਵਾੜਾ ਵਿਖੇ ਪੰਜਾਬੀ ਵਿਭਾਗ ਦੀ ਅਗਵਾਈ ਹੇਠ ਕੁਲ 182 ਵਿਦਿਆਰਥੀਆਂ ਨੇ ੲਿਸ ਪ੍ਰਿਖਿਆ ਵਿੱਚ ਹਿੱਸਾ ਲਿਆ ਅਤੇ ਫਗਵਾੜਾ ਜੋਨ ਦੇ ਕੁਲ‌ 1097 ਵਿਦਿਆਰਥੀਆਂ ਵਿਚੋਂ ਪਹਿਲੀਆ ਚਾਰ ਪੁਜੀਸ਼ਨਾਂ ਪ੍ਰਾਪਤ ਕਰਦਿਆ ਮੈਰਿਟ ਵਿੱਚ 9 ਸਥਾਨ ਪ੍ਰਾਪਤ ਕੀਤੇ ਹਰਲੀਨ ਅਤੇ ਜਸਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਗੁਰਲੀਨ ,ਰਾਜਵੀਰ ਅਤੇ ਮੁਸਕਾਨ ਨੇ ਕ੍ਰਮਵਾਰ ਦੂਜਾ ,ਤੀਜਾ, ਅਤੇ ਚੋਥਾ ਸਥਾਨ ਪ੍ਰਾਪਤ ਕਰਕੇ ਕਾਲਜ ਅਤੇ ਪੰਜਾਬੀ ਵਿਭਾਗ ਦਾ ਨਾਮ ਰੋਸ਼ਨ ਕੀਤਾ ਸਰਕਾਰ ਵੱਲੋਂ ਪਹਿਲੇ ਚਾਰ ਸਥਾਨਾ ਲੲੀ ਕ੍ਰਮਵਾਰ 2000/- ,1500/- ,1000/- , ਅਤੇ 500/- , ਰੁਪਏ ਦਾ ਨਗਦ ਇਨਾਮ ਘੋਸ਼ਿਤ ਕੀਤਾ ਗਿਆ ਹੈ ੲਿਸ ਬਹੁਮੁੱਲੀ ਪ੍ਰਾਪਤੀ ਤੇ ਕਾਲਜ ਪ੍ਰਿੰਸੀਪਲ ਡਾ ਕਿਰਨ ਵਾਲੀਆ ਅਤੇ ਵਿਭਾਗ ਮੁੱਖੀ ਡਾ ਰੁਮਿੰਦਰ ਕੋਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਡਾ ਕਿਰਨ ਵਾਲੀਆ ਨੇ ਸਮੂਚੇ ਪੰਜਾਬੀ ਵਿਭਾਗ ਨੂੰ ਵਧਾਈ ਦਿੰਦਿਆਂ ਭੱਵਿਖ ਵਿੱਚ ਅਜਿਹੀਆਂ ਉਸਾਰੂ ਪ੍ਰਾਪ੍ਰਤੀਆ ਦੀ ਆਸ ਜਤਾਈ