Home Punjabi-News ਕਪੂਰਥਲਾ ਦੇ ਹਸਨ ਅਬਦਾਲ ਸਿੰਘ ਨੇ ਦੂਸਰਾ ਜਿੱਤਿਆ ਸੂਬਾ ਪੱਧਰੀ ਆਨ ਲਾਈਨ...

ਕਪੂਰਥਲਾ ਦੇ ਹਸਨ ਅਬਦਾਲ ਸਿੰਘ ਨੇ ਦੂਸਰਾ ਜਿੱਤਿਆ ਸੂਬਾ ਪੱਧਰੀ ਆਨ ਲਾਈਨ ਭਾਸ਼ਣ ਮੁਕਾਬਲਾ

* ਫਤਿਹਗੜ੍ਹ ਸਾਹਿਬ ਦੀ ਮਨਕੀਰਤ ਦੂਸਰੇ ਤੇ ਫਗਵਾੜਾ ਦੇ ਆਸਤਿਕ ਤੀਸਰੇ ਸਥਾਨ ਤੇ ਰਹੇ
ਫਗਵਾੜਾ (ਡਾ ਰਮਨ ) ਸਾਈਟ ਸੇਵਰ ਚੈਰੀਟੇਬਲ ਸੁਸਾਇਟੀ ਫਗਵਾੜਾ ਅਤੇ ਪੁਨਰਜੋਤ ਆਈ ਬੈਂਕ ਲੁਧਿਆਣਾ ਵਲੋਂ ਦੂਸਰਾ ਰਾਜ ਪੱਧਰੀ ਆਨਲਾਇਨ ਭਾਸ਼ਣ ਮੁਕਾਬਲਾ ਸਾਂਝੇ ਤੌਰ ਤੇ ਕਰਵਾਇਆ ਗਿਆ। ਇਹ ਮੁਕਾਬਲਾ ਡਾਕਟਰ ਸਰਬਜੀਤ ਰਾਜਨ, ਡਾਕਟਰ ਰਮੇਸ਼, ਡਾਕਟਰ ਸੀਮਾ ਰਾਜਨ ਅਤੇ ਸੁਭਾਸ਼ ਮਲਿਕ ਦੀ ਦੇਖਰੇਖ ਹੇਠ ਹੋਇਆ। ਇਸ ਭਾਸ਼ਣ ਮੁਕਾਬਲੇ ਦੇ ਮੁੱਖ ਸੰਚਾਲਕ ਅਸ਼ੋਕ ਮਹਿਰਾ ਅੰਤਰ ਰਾਸ਼ਟਰੀ ਕੋਆਰਡੀਨੇਟਰ ਪੁਨਰਜੋਤ ਸਨ। ਉਹਨਾਂ ਦੱਸਿਆ ਕਿ ਭਾਸ਼ਣ ਮੁਕਾਬਲੇ ਵਿਚ ਦੋ ਵਿਸ਼ਿਆਂ ਪਹਿਲਾ ‘ਲਾਕਡਾਊਨ ਦੌਰਾਨ ਬੋਰ ਹੋਣ ਤੋਂ ਕਿਵੇਂ ਬਚਿਆ ਜਾਵੇ’ ਅਤੇ ਦੂਸਰਾ ‘ਕੋਰੋਨਾ ਕਾਲ ਨਾਲ ਲੜਨ ਦੀ ਸ਼ਕਤੀ ਕਿਵੇਂ ਵਧਾਈ ਜਾਵੇ ਵਿਦਿਆਰਥੀਆਂ ਨੂੰ ਦਿੱਤੇ ਗਏ ਸਨ। 10 ਤੋਂ 16 ਸਾਲ ਦੀ ਉਮਰ ਦੇ ਵਿਦਿਆਰਥੀਆਂ ਨੇ 200 ਤੋਂ ਵੱਧ ਵਿਦਿਆਰਥੀਆਂ ਨੇ ਪ੍ਰਤਿਯੋਗਿਤਾ ਵਿਚ ਹਿੱਸਾ ਲਿਆ। ਜਿਹਨਾਂ ਆਪਣੇ ਭਾਸ਼ਣ ਦੀ ਦੋ ਮਿਨਟ ਦੀ ਵੀਡੀਓ ਬਣਾ ਕੇ ਆਨਲਾਇਨ ਭੇਜੀ ਸੀ। ਜੇਤੂਆਂ ਨੂੰ ਇਨਾਮਾਂ ਦੀ ਵੰਡ ਡਾ. ਰਮੇਸ਼ ਸੁਪਰ ਸਪੈਸ਼ਐਲਿਟੀ ਆਈ ਅਤੇ ਲੇਜਕ ਸੈਂਟਰ ਲੁਧਿਆਣਾ ਅਤੇ ਡਾ. ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਵਲੋਂ ਕੀਤੀ ਗਈ। ਪਹਿਲਾ ਇਨਾਮ ਪੰਜ ਹਜਾਰ ਰੁਪਏ ਨਗਦੀ ਤੇ ਟਰਾਫੀ ਕਪੂਰਥਲਾ ਦੇ ਹਸਨ ਅਬਦਾਲ ਸਿੰਘ ਨੂੰ ਮਿਲਿਆ । ਦੂਸਰਾ ਇਨਾਮ ਮਨਕੀਰਤ ਕੌਰ ਫਤਿਹਗੜ੍ਹ ਸਾਹਿਬ ਨੂੰ ਟਰਾਫੀ ਤੇ ਤਿੰਨ ਹਜਾਰ ਰੁਪਏ ਨਗਦ ਦਿੱਤਾ ਗਿਆ ਜਦਕਿ ਤੀਸਰਾ ਇਨਾਮ ਦੋ ਹਜਾਰ ਰੁਪਏ ਨਗਦੀ ਦੇ ਨਾਲ ਟਰਾਫੀ ਫਗਵਾੜਾ ਦੇ ਆਸਤਿਕ ਗਾਬਾ ਨੇ ਜਿੱਤਿਆ। ਅਸ਼ੋਕ ਮਹਿਰਾ ਨੇ ਦੱਸਿਆ ਕਿ ਸਿਮਰਦੀਪ ਸਿੰਘ, ਸ਼ਰੇਆ, ਅਦਿਤੀ ਕਥਪਾਲ, ਰਜ਼ੂਲਾ ਭਾਟੀਆ, ਨਵਜੋਤ ਕੌਰ, ਗੁਰਦੀਪ ਸ਼ਰਮਾ ਅਤੇ ਅਭਿਜੀਤ ਨੂੰ ਕਨਸੋਲੇਸ਼ਨ ਪ੍ਰਾਈਜ ਲਈ ਚੁਣਿਆ ਗਿਆ। ਡਾ. ਰਮੇਸ਼ ਅਤੇ ਡਾ. ਰਾਜਨ ਵਲੋਂ ਸਾਰੇ ਜੇਤੂ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ। ਸਮਾਜ ਸੇਵਕ ਤੇ ਪੱਤਰਕਾਰ ਟੀ. ਡੀ. ਚਾਵਲਾ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਡਾ. ਸੀਮਾ ਰਾਜਨ ਨੇ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।