ਨੂਰਮਹਿਲ 13 ਫਰਵਰੀ

( ਨਰਿੰਦਰ ਭੰਡਾਲ )

ਥਾਣਾ ਨੂਰਮਹਿਲ ਪੁਲਿਸ ਨੇ ਇਕ ਵਿਅਕਤੀ ਨੂੰ ਔਰਤ ਨਾਲ ਛੇੜਖਾਨੀ ਕਰਨ ਤੇ ਉਸ ਨੂੰ ਤੰਗ ਪ੍ਰੇਸਾਨ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ਼ ਕੀਤਾ ਹੈ। ਸਬ ਇੰਸਪੈਕਟਰ ਰਵਿੰਦਰ ਕੌਰ ਨੇ ਦੱਸਿਆ ਕਿ ਇਹ ਮੁਕੱਦਮਾ ਪੀੜਤ ਔਰਤ ਵਾਸੀ ਕੋਟਲਾ ਨੂਰਮਹਿਲ ਦੀ ਸ਼ਿਕਾਇਤ ਉੱਪਰ ਦਰਜ਼ ਕੀਤਾ ਹੈ ਗਿਆ। ਉਸ ਦੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦਾ ਗੁਆਂਢੀ ਰਕੇਸ਼ ਕੁਮਾਰ ਵਾਸੀ ਕੋਟਲਾ ਮੁਹੱਲਾ ਨੂਰਮਹਿਲ ਉਸ ਦਾ ਪਿੱਛਾ ਕਰਦਾ ਸੀ ਤੇ ਮੈਨੂੰ ਧਮਕੀਆਂ ਦੇ ਕੇ ਮੇਰੇ ਨਾਲ ਨਜਾਇਜ਼ ਸਬੰਧ ਬਣਾਉਣ ਲਈ ਕਹਿੰਦਾ ਸੀ। ਉਸ ਨੇ ਦੱਸਿਆ ਕਿ ਮੇਰੇ ਨਾਲ ਉਹ ਗਲਤ ਹਰਕਤਾਂ ਕਰਦਾ ਤੇ ਮੈ ਇਸ ਬਾਰੇ ਪੰਚਾਇਤ ਨੂੰ ਦੱਸਿਆ। ਉਸ ਨੇ ਪੰਚਾਇਤ ਦੇ ਸਾਹਮਣੇ ਮੇਰੇ ਨਾਲ ਮੂੰਹ ਨਾਲ ਮੂੰਹ ਜੋੜ ਲਿਆ ਤੇ ਮੈ ਪੰਚਾਇਤ ਸਾਹਮਣੇ ਧੱਕਾ ਮਾਰਿਆ ਤੇ ਪਿੱਛੇ ਕਰ ਦਿੱਤਾ। ਪੁਲਿਸ ਨੇ 354ਏ, 323 ਤਹਿਤ ਮੁਕੱਦਮਾ ਦਰਜ਼ ਕਰ ਕੇ ਦੋਸ਼ੀ ਨੂੰ ਕਾਬੂ ਕਰ ਲਿਆ।