ਫਗਵਾੜਾ(ਡਾ ਰਮਨ /ਅਜੇ ਕੋਛੜ ) ਕੋਰੋਨਾ ਵਾਇਰਸ ਕਾਰਨ ਕਰਫ਼ਿਊ ਦੇ ਚਲਦਿਆਂ ਪਿੰਡ ਗੰਢਵਾਂ ਦੀ ਗ੍ਰਾਮ ਪੰਚਾਇਤ ਵਲੋਂ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਲਈ ਸਮੂਹ ਐੱਨ.ਆਰ.ਆਈ. ਭਰਾਵਾਂ ਨੂੰ ਬੇਨਤੀ ਕੀਤੀ ਸੀ।ਜਿਸ ਤੇ ਅੱਜ ਸਮੂਹ ਐੱਨ. ਆਰ. ਆਈ. ਭਰਾਵਾਂ ਵਲੋਂ ਦਿੱਤੇ ਸਹਿਯੋਗ ਨਾਲ 250 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ। ਇਸ ਮੌਕੇ ਗ੍ਰਾਮ ਪੰਚਾਇਤ ਪਿੰਡ ਗੰਢਵਾਂ ਦੇ ਸਰਪੰਚ ਸ਼੍ਰੀਮਤੀ ਕਮਲੇਸ਼ ਕੋਰ ਦੇ ਪਤੀ ਠੇਕੇਦਾਰ ਜਸਵਿੰਦਰ ਸਮੇਤ ਸਮੂਹ ਗ੍ਰਾਮ ਪੰਚਾਇਤ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸੇ ਤਰ੍ਹਾਂ ਪਹਿਲੇ ਪੜਾਅ ਵਿੱਚ 238 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਸੀ। ਉਨ੍ਹਾਂ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਉਹ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਦੱਸੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ। ਉਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਦੇ ਸਮੇਂ ਇਹ ਹਦਾਇਤ ਵੀ ਕੀਤੀ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕਡਾਊਨ ਕਰਫਿਊ ਦੀ ਪੂਰੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਕਿਉਂਕਿ ਇਸ ਮਾਰੂ ਬਿਮਾਰੀ ਦੀ ਹਾਲੇ ਤੱਕ ਦੁਨੀਆ ਵਿਚ ਕੋਈ ਕਾਰਗਰ ਦਵਾਈ ਨਹੀਂ ਹੈ ਅਤੇ ਸਰੀਰਿਕ ਦੂਰੀ ਬਣਾ ਕੇ ਹੀ ਆਪਣੇ ਆਪ ਨੂੰ ਅਤੇ ਪਰਿਵਾਰ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ। ਇਸ ਮੌਕੇ ਸਰਪੰਚ ਕਮਲੇਸ਼ ਕੋਰ, ਠੇਕੇਦਾਰ ਜਸਵਿੰਦਰ, ਪੰਚ ਕਸ਼ਮੀਰ ਕੌਰ, ਪੰਚ ਲਖਵੀਰ ਕੁਮਾਰ, ਪੰਚ ਮਨਪ੍ਰੀਤ ਕੋਰ, ਪੰਚ ਗਿਰਧਾਰੀ ਲਾਲ, ਪੰਚ ਮੁਖਤਿਆਰ ਮੁਹੰਮਦ, ਪੰਚ ਕੁਲਵਿੰਦਰ ਕੌਰ, ਪੰਚ ਦੀਸੋ, ਪ੍ਰਧਾਨ ਜਸਵੀਰ ਸਿੰਘ ਸ਼ੀਰਾ ਆਦਿ ਹਾਜ਼ਰ ਸਨ।