*10 -10-14 ਦਾ ਪੱਤਰ ਜਾਰੀ ਕਰਨ ਵਾਲੇ ਅਧਿਕਾਰੀ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਜਾਵੇ :ਟੂਰਾ -ਘੇੜਾ
ਫਗਵਾੜਾ (ਡਾ ਰਮਨ ) ਦਲਿਤ ਸਮਾਜ ਦੀ ਸਿਰਮੌਰ ਜਥੇਬੰਦੀ ਗਜਟਿਡ ਐਂਡ ਨਾਨ ਗਜਟਿਡ ਐਸ.ਸੀ./ਬੀ.ਸੀ. ਇੰਪਲਾਇਜ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਸੱਦੇ ‘ਤੇ ਜਿਲ੍ਹਾ ਕਪੂਰਥਲਾ ਇਕਾਈ ਵੱਲੋਂ ਅੱਜ ਐੱਸ. ਸੀ. ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਮੋਹਨ ਲਾਲ ਸੂਦ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਗਿਆ। ਉਕਤ ਆਗੂਆਂ ਨਾਲ਼ ਗਲਬਾਤ ਕਰਦਿਆਂ ਚੇਅਰਮੈਨ ਮੋਹਨ ਲਾਲ ਸੂਦ ਨੇ ਕਿਹਾ ਕੇ ਸਰਕਾਰ ਨੇ ਹਮੇਸਾਂ ਹੀ ਮੁਲਾਜਮਾਂ ਦੇ ਹੱਕਾਂ ਦੀ ਰਾਖੀ ਕੀਤੀ ਹੈ ਅਤੇ ਇਹਨਾਂ ਮੰਗਾਂ ਸਬੰਧੀ ਮੰਗ ਪੱਤਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪੁੱਜਦਾ ਕਰ ਦਿੱਤਾ ਜਾਵੇਗਾ । ਇਸ ਮੌਕੇ ਗੱਲਬਾਤ ਕਰਦਿਆਂ ਫੈਡਰੇਸ਼ਨ ਦੇ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਤਵੰਤ ਟੂਰਾ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਮੇਸ਼ ਘੇੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹਾਲ ਹੀ ਵਿਚ ਕੀਤੀਆਂ 17/7/2020 ਦੀਆਂ ਨਿਯੁਕਤੀਆਂ ਨੂੰ ਸੱਤਵੇਂ ਪੇ ਕਮੀਸ਼ਨ ਅਧੀਨ ਕਰਨ ਨਾਲ ਸਮੁੱਚੇ ਮੁਲਾਜਮ ਵਰਗ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਕੇਂਦਰ ਦੀ ਸਰਕਾਰ ਅਦਾਲਤਾਂ ਵੱਲੋਂ ਦਲਿਤ ਮੁਲਾਜਮਾਂ ਖਿਲਾਫ ਫੈਸਲੇ ਦੁਆ ਰਹੀ ਹੈ ਅਤੇ ਦੂਸਰੇ ਪਾਸੇ ਪੰਜਾਬ ਸਰਕਾਰ ਵੀ ਦਲਿਤ ਮੁਲਾਜਮਾਂ ਦੇ ਹੱਕਾਂ ਨੂੰ ਅੱਖੋਂ ਪਰੋਖੇ ਕਰ ਰਹੀ ਹੈ। ਉਹਨਾਂ ਦੱਸਿਆ ਕਿ ਫੈਡਰੇਸ਼ਨ ਦੀ ਸੂਬਾ ਇਕਾਈ ਦੇ ਨਿਰਦੇਸ਼ਾਂ ਤਹਿਤ ਅੱਜ ਦਿੱਤੇ ਮੰਗ ਪੱਤਰ ਵਿਚ 85ਵੀਂ ਸੰਵਿਧਾਨਕ ਸੋਧ ਨੂੰ ਲਾਗੂ ਕਰਨ, ਪਰਸੋਨਲ ਵਿਭਾਗ ਵਲੋਂ 10 ਅਕਤੂਬਰ 2014 ਦਾ ਪੱਤਰ ਜਾਰੀ ਕਰਕੇ ਦਲਿਤ ਸਮਾਜ ਨੂੰ ਤਰੱਕੀ ਵਿੱਚ ਪਿੱਛੇ ਧਕੇਲਣ ਵਾਲੇ ਅਫਸਰ ਖਿਲਾਫ ਐਫ.ਆਈ.ਆਰ. ਦਰਜ ਕਰਨ ਕਰਨੀ ਚਾਹੀਦੀ , ਰਾਖਵਾਂਕਰਨ ਵਿਰੋਧੀ ਪੱਤਰ ਵਾਪਸ ਕਰਕੇ 85 ਵੀਂ ਸੋਧ ਲਾਗੂ ਕਰਨੀ ਚਾਹੀਦੀ ਹੈ । ਅਖੀਰ ਵਿੱਚ ਉਕਤ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕੇ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐੱਸ. ਸੀ. ਬੀ. ਸੀ. ਮੁਲਾਜਮਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਖਿਲਾਫ ਤਕੜਾ ਸੰਘਰਸ਼ ਉਲੀਕਿਆ ਜਾਵੇਗਾ । ਇਸ ਮੌਕੇ ਲਖਵੀਰ ਚੰਦ, ਗਿਆਨ ਚੰਦ ਵਾਹਦ, ਵਿਨੋਦ ਕੁਮਾਰ, ਸਤਨਾਮ ਗਿਲ, ਗੁਰਸੇਵਕ, ਅਸ਼ੋਕ ਵਾਹਦ, ਤੀਰਥ ਸਿੰਘ, ਰਵਿੰਦਰ ਕੁਮਾਰ, ਸੁਰਿੰਦਰ ਕੁਮਾਰ, ਵਿਜੇ, ਜਸਵੀਰ ਖਲਵਾੜਾ, ਮਨਜੀਤ ਗਾਟ ਆਦਿ ਹਾਜਰ ਸਨ।