ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ

ਐਸ.ਸੀ /ਬੀ.ਸੀ ਅਧਿਆਪਕ ਯੁਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸਵਰਨ ਸਿੰਘ ਕਲਿਆਣ ਦੀ ਅਗਵਾਈ ਹੇਠ ਐਪ ਰਾਹੀਂ ਹੋਈ ।ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨੇ ਕੇਂਦਰ ਸਰਕਾਰ ਵਲੋਂ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਅਣਗੌਲਿਆਂ ਕਰਨ ਦੀ ਤਿੱਖੇ ਸ਼ਬਦਾਂ ਵਿੱਚ ਨਖੇਧੀ ਕੀਤੀ ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੀ ਸੌੜੀ ਸੋਚ ਰਾਹੀਂ ਘੱਟ ਗਿਣਤੀ ਅਤੇ ਦਲਿਤਾਂ ਨੂੰ ਘਸਿਆਰੇ ਬਣਾਉਣ ਦੀਆਂ ਲੰਮੇ ਸਮੇਂ ਤੋਂ ਗੋਦਾਂ ਗੋਦ ਰਹੀ ਹੈ ।ਪੰਜਾਬੀ ਭਾਸ਼ਾ ਨੂੰ ਅਣਗੌਲਿਆਂ ਕਰਨਾ ਸਿੱਖਾਂ ਦੇ ਜ਼ਖਮਾਂ ਨੂੰ ਉਧੇੜਨ ਦੇ ਬਰਾਬਰ ਹੈ ।ਅਤੇ ਪੰਜਾਬੀਆਂ ਵਲੋਂ ਦੇਸ਼ ਦੀ ਅਜ਼ਾਦੀ ਵਿੱਚ ਸਭ ਤੋਂ ਵਧ ਕੇ ਸ਼ਹਾਦਤਾਂ ਦਿਤੀਆਂ ਗਈਆਂ ਉਨ੍ਹਾਂ ਕੇਂਦਰ ਵਿੱਚ ਬੈਠੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਘੱਟ ਗਿਣਤੀ ਦਲਿਤਾਂ ਨਾਲ ਕੀਤੇ ਜਾ ਰਹੇ ਵਿਤਕਰੇ ਬੰਦ ਕਰੇ ਨਹੀਂ ਤਾਂ ਸਾਂਝਾ ਮੰਚ ਉਸਾਰਕੇ ਇਨਾ ਨੀਤੀਆਂ ਦਾ ਡਟਵਾਂ ਵਿਰੋਧ ਕਰਾਂਗੇ ।ਜਿਸ ਦੀ ਜਿੰਮੇਵਾਰੀ ਕੇਂਦਰ ਸਰਕਾਰ ਅਤੇ ਉਸਦੇ ਭਾਈ ਵਾਲਾਂ ਦੀ ਹੋਵੇਗੀ
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਸਤਾਰਾ , ਪਰਮਿੰਦਰ ਸਿੰਘ ਗੁਰਦਾਸਪੁਰ, ਬਲਕਾਰ ਸਿੰਘ ਸਠਰੀ,ਕ੍ਰਿਸ਼ਨ ਸਿੰਘ ਦੁਗਾਂ, ਬਲਵਿੰਦਰ ਸਿੰਘ ਸਤਾਰਾ,ਰਾਮ ਕ੍ਰਿਸ਼ਨ ਮੱਲੀ ਕਿੱਕੀ, ਪਰਵਿੰਦਰ ਭਾਰਤੀ, ਪਰਮਜੀਤ ਸਿੰਘ ਬੈਂਸ, ਵਿਜੇ ਕੁਮਾਰ ਮਾਨਸਾ, ਹਰਜੀਤ ਸਿੰਘ ਫਿਰੋਜ਼ਪੁਰ, ਕੁਲਦੀਪ ਸਿੰਘ ਮੋਗਾ, ਸੁੰਦਰ ਸਿੰਘ ਫਾਜ਼ਿਲਕਾ, ਲਛਮਣ ਸਿੰਘ ਜਬੀਪੁਰ, ਗੁਰਮੇਜ ਲਾਲ ਹੀਰ ਜਲੰਧਰ, ਹਰਬੰਸ ਲਾਲ ਪਰਜੀਆਂ, ਗੁਰਸੇਵਕ ਸਿੰਘ ਸੰਗਰੂਰ ਆਦਿ ਹਾਜਰ ਸਨ।

ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ