ਫਗਵਾੜਾ(ਡਾ ਰਮਨ)

ਸ.ਸਤਿੰਦਰ ਸਿੰਘ ਐਸ. ਐਸ.ਪੀ ਸਾਹਿਬ ਜਿਲ੍ਹਾ ਕਪੂਰਥਲਾ ਨੇ ਥਾਣਾ ਸਿਟੀ ਫਗਵਾੜਾ ਪਹੁੰਚ ਕੇ ਕੋਰੋਨਾ ਮਹਾਂਮਾਰੀ ਦੀ ਜੰਗ ਤੋਂ ਜਿੱਤ ਹਾਸਲ ਕਰ ਕੇ ਆਏ ਥਾਣਾ ਸਿਟੀ ਦੇ ਮੁੱਖ ਅਫਸਰ ਇੰਸਪੈਕਟਰ ਉਂਕਾਰ ਸਿੰਘ ਬਰਾੜ ਅਤੇ ਉਨ੍ਹਾਂ ਦੇ ਸਾਥੀ ਕਰਮਚਾਰੀ ਐਸਆਈ ਭਾਰਤ ਭੂਸ਼ਣ, ਐਸਆਈ ਬਲਜਿੰਦਰ ਸਿੰਘ, ਏਐਸਆਈ ਨਛੱਤਰ ਰਾਮ, ਐਚਸੀ ਗੁਰਦੇਵ ਸਿੰਘ ਗੰਨਮੈਨ, ਛੋਟਾ ਮੁਨਸ਼ੀ ਸੁਖਜੀਤ ਸਿੰਘ, ਸੀਟੀ ਸ਼ਿਵ ਕੁਮਾਰ , ਪੀਐਚਜੀ ਸੰਜੀਵ ਕੁਮਾਰ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਥਾਣੇ ਵਿੱਚ ਐਸਪੀ ਫਗਵਾੜਾ ਸ. ਮਨਵਿੰਦਰ ਸਿੰਘ, ਡੀਐਸਪੀ ਫਗਵਾੜਾ ਸ.ਪਰਮਜੀਤ ਸਿੰਘ, ਐਸਐਚਓ ਥਾਣਾ ਰਾਵਲਪਿੰਡੀ  ਸ. ਕਰਨੈਲ ਸਿੰਘ, ਐਸਐਚਓ ਥਾਣਾ ਸਦਰ ਸ.ਅਮਰਜੀਤ ਸਿੰਘ, ਐਸਐਚਓ ਥਾਣਾ ਸਤਨਾਮਪੁਰਾ ਸ੍ਰੀਮਤੀ ਊਸ਼ਾ ਰਾਣੀ , ਆਈਸੀ/ਪੀਸੀਆਰ ਸ.ਮਲਕੀਤ ਸਿੰਘ ਅਤੇ ਆਈਸੀ/ਟੀਐਫਸੀ ਸ. ਰਣਜੀਤ ਸਿੰਘ ਸਪੈਸ਼ਲ ਤੌਰ ‘ਤੇ ਮੌਜੂਦ ਸਨ। ਐਸਐਸਪੀ ਸਤਿੰਦਰ ਸਿੰਘ  ਨੇ ਕਰਮਚਾਰੀਆਂ ਨੂੰ ਪਿਛਲੇ ਸਮੇਂ ਦੌਰਾਨ ਕੋਵਿਡ -19 ਦੀ ਭਿਆਨਕ ਬਿਮਾਰੀ ਦੀ ਰੋਕਥਾਮ ਲਈ ਪੁਲਿਸ ਵਲੋਂ ਕੀਤੇ ਗਏ ਉਪਰਾਲਿਆਂ ਸਬੰਧੀ ਸ਼ਲਾਘਾ ਕੀਤੀ ਅਤੇ ਇਸੇ ਤਰ੍ਹਾਂ ਅੱਗੇ ਤੋਂ ਡਿਊਟੀ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਮਾਨਯੋਗ ਐਸਐਸਪੀ ਕਪੂਰਥਲਾ ਨੇ ਫਗਵਾੜਾ ਸ਼ਹਿਰ ਦੇ ਵਾਸੀਆਂਨੂੰ ਕੋਵਿਡ -19 ਦੇ ਸਮੇਂ ਵਿਚ ਪੁਲਿਸ ਦਾ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ। ਅਖੀਰ ਵਿੱਚ ਐਸਪੀ ਫਗਵਾੜਾ ਮਨਵਿੰਦਰ ਸਿੰਘ ਅਤੇ ਐਸ.ਐਚ.ਓ. ਉਂਕਾਰ ਸਿੰਘ ਬਰਾੜ ਨੇ ਐਸਐਸਪੀ ਸਤਿੰਦਰ ਸਿੰਘ ਜੀ ਦਾ ਫਗਵਾੜਾ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਉਹ ਸ਼ਹਿਰ ਦੀ ਬਿਹਤਰੀ ਲਈ ਪੁਲਿਸ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ ਤਾਂ ਜੋ ਜਿਥੇ ਅਸੀ ਕਰਾਈਮ ਨੂੰ ਨੱਥ ਪਾਉਣ ਦੇ ਨਾਲ-ਨਾਲ ਕੋਰੋਨਾ ਮਹਾਂਮਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਲਾਅ ਐਂਡ ਆਰਡਰ ਨੂੰ ਸਖਤੀ ਨਾਲ ਲਾਗੂ ਕਰਨ ਲਈ ਹਰ ਸਮੇਂ ਯਤਨਸ਼ੀਲ ਰਹੀਏ।