Home Punjabi-News ਐਸ.ਐਸ.ਪੀ ਡੀ ਸੁਡਰਵਿਲੀ ਆਈ.ਪੀ.ਐਸ ਜੀ ਨੇ ਵੀਡੀਓ ਕਾਨਫਰੰਸ ਰਾਂਹੀ ਲੋਕਾਂ ਦੀਆਂ ਸੁਣੀਆ...

ਐਸ.ਐਸ.ਪੀ ਡੀ ਸੁਡਰਵਿਲੀ ਆਈ.ਪੀ.ਐਸ ਜੀ ਨੇ ਵੀਡੀਓ ਕਾਨਫਰੰਸ ਰਾਂਹੀ ਲੋਕਾਂ ਦੀਆਂ ਸੁਣੀਆ ਮੁਸ਼ਕਲਾਂ

ਕੋਈ ਵੀ ਪੈਡਿੰਗ ਮੁਕੱਦਮੇ ਜਿਲ੍ਹਾਂ ਅੰਦਰ ਨਹੀਂ ਰਹਿਣ ਦਿੱਤੇ ਜਾਣਗੇ, ਸਭ ਨੂੰ ਮਿਲੇਗਾ ਇੰਨਸਾਫ:- ਡੀ.ਸੁਡਰਵਿਲੀ ਆਈ.ਪੀ.ਐਸ

ਸ੍ਰੀ ਮੁਕਤਸਰ ਸਾਹਿਬ

ਮਾਨਯੋਗ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਸ਼ਹਿਰ ਅੰਦਰ ਪਿਛਲੇ ਸਮੇਂ ਤੋਂ ਪੈਂਡਿਗ ਪਏ ਮੁਕੱਦਮਿਆਂ ਨੂੰ ਖੁੱਦ ਵਾਚਣ ਤੇ ਉਨ੍ਹਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ।ਇਸੇ ਤਹਿਤ ਹੀ ਐਸ.ਐਸ.ਪੀ ਜੀ ਵੱਲੋਂ ਡਵੀਜਨ ਸ੍ਰੀ ਮੁਕਤਸਰ ਸਾਹਿਬ ਵਿੱਚ ਆਉਂਦੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ, ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਅਤੇ ਥਾਣਾ ਬਰੀਵਾਲਾ ਵਿਖੇ ਪੈਂਡਿਗ ਪਏ ਮੁਕੱਦਮਿਆਂ ਬਾਰੇ ਲੋਕਾਂ ਤੋਂ ਰਜਿਸ਼ਟੇਸਨ ਕਰਨ ਤੋਂ ਬਾਅਦ ਖੁੱਦ ਯੂਮ ਐਪ ਤੇ ਵੀਡੀਓ ਕਾਨਫਰੰਸ ਰਾਂਹੀ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਮੁਕੱਦਮਿਆਂ ਨੂੰ ਵਾਚਣ ਤੋਂ ਬਾਅਦ ਵੀਡੀਓ ਕਾਨਫਰੰਸ ਤੇ ਹੀ ਡੀ.ਐਸ.ਪੀ ਜੀ ਅਤੇ ਐਸ.ਐਚ.ਨਾਲ ਮੌਕੇ ਤੇ ਹੀ ਤਾਲਮੇਲ ਕਰਕੇ ਉਨ੍ਹਾਂ ਕੇਸਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਤੇ ਉਨ੍ਹਾਂ ਮੁਕੱਦਮਿਆ ਨੂੰ ਅੱਗਲੇਰੀ ਕਾਰਵਾਈ ਲਈ ਭੇਜ ਦਿੱਤਾ ਗਿਆ।ਉਨ੍ਹਾਂ ਦੱਸਿਆਂ ਕਿ ਹੁਣ ਸਬ-ਡਵੀਜ਼ਨ ਗਿਦੱੜਬਾਹਾ ਵਿੱਚ ਆਉਂਦੇ ਥਾਣਾ ਕੋਟਭਾਈ ਅਤੇ ਥਾਣਾ ਗਿੱਦੜਬਾਹਾਂ ਦੀਆਂ ਪੈਂਡਿਗ ਮੁਕੱਦਮਿਆ ਦੇ ਨਾਲ ਸਬੰਧਤ ਲੋਕਾਂ ਨਾਲ ਸਿੱਧੀ ਯੂਮ ਐਂਪ ਰਾਂਹੀ ਵੀਡੀਓ ਕਾਨਫਰੰਸ ਤੇ ਗੱਲਬਾਤ ਕੀਤੀ ਜਾਵੇਗੀ। ਇਸ ਦੀ ਰਜਿਸ਼ਟੇਸ਼ਨ ਲਈ ਨਾਮ, ਪਤਾ, ਥਾਣਾ ਅਤੇ ਕੇਸ ਸਬੰਧੀ ਡੀਟੇਲ ਸਾਡੇ ਵਟਸ ਐੱਪ ਨੰਬਰ ਤੇ ਭੇਜੋ।ਉਨਾਂ੍ਹ ਕਿਹਾ ਕਿ ਸਾਰਿਆ ਨੂੰ ਇੰਨਸਾਫ ਮਿਲੇਗਾ ਉਨ੍ਹਾਂ ਕਿਹਾ ਕਿ ਜੇਕਰ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀ ਸਾਡੇ ਵਟਸ ਐਪ ਨੰਬਰ:- 80549-42100 ਤੇ ਸਪੰਰਕ ਕਰ ਸਕਦੇ ਹੋ।