Home Punjabi-News ਐਸ ਐਸ ਪੀ ਕਪੂਰਥਲਾ ਵਲੋਂ ਐਸ ਐਚ ਓ ਸਿਟੀ ਫਗਵਾੜਾ ਮੁਅੱਤਲ ...

ਐਸ ਐਸ ਪੀ ਕਪੂਰਥਲਾ ਵਲੋਂ ਐਸ ਐਚ ਓ ਸਿਟੀ ਫਗਵਾੜਾ ਮੁਅੱਤਲ ਪੁਲਿਸ ਅਧਿਕਾਰੀਆਂ ਨੇ ਕੋਲੋਂ ਪੈਸੇ ਇਕੱਤਰ ਕਰਕੇ ਸ਼ਬਜੀਆਂ ਵਿਕਰੇਤਾ ਦੇ ਨੁਕਸਾਨ ਦੀ ਪੂਰਤੀ ਕੀਤੀ ਅਜਿਹਾ ਵਿਵਹਾਰ ਸੇਵਾ ਨਿਯਮਾਂ ਦੇ ਉਲਟ – ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ-ਐਸ ਐਸ ਪੀ

ਫਗਵਾੜਾ (ਡਾ ਰਮਨ )

ਐਸ ਐਸ ਪੀ ਕਪੂਰਥਲਾ ਕੰਵਰਦੀਪ ਕੌਰ ਆਈ ਪੀ ਐਸ ਵਲੋਂ ਫਗਵਾੜਾ ਸਿਟੀ ਦੇ ਐਸ ਐਚ ਓ ਨਵਦੀਪ ਸਿੰਘ ਨੰ-75 ਜੇ ਆਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ ।

ਉਨ੍ਹਾਂ ਦੱਸਿਆ ਕਿ ਅੱਜ 5 ਮਈ 2021 ਨੂੰ ਸ਼ੋਸ਼ਲ ਮੀਡੀਆ ਉਪਰ ਘੁੰਮ ਰਹੀ ਇਕ ਵੀਡੀਓ ਉਨ੍ਹਾਂ ਦੇ ਧਿਆਨ ਵਿਚ ਆਈ , ਜਿਸ ਵਿਚ ਐਸ ਐਚ ਓ ਫਗਵਾੜਾ ਨਵਦੀਪ ਸਿੰਘ ਇਕ ਸਬਜੀ ਵਿਕਰੇਤਾ ਦੀ ਸ਼ਬਜੀ ਵਾਲੀ ਟੋਕਰੀ ਨੂੰ ਲੱਤ ਮਾਰਕੇ ਸੁੱਟ ਰਹੇ ਹਨ।

ਉਨ੍ਹਾਂ ਕਿਹਾ ਕਿ ਇਕ ਅਨੁਸ਼ਾਸਨ ਵਾਲੀ ਫੋਰਸ ਦਾ ਹਿੱਸਾ ਹੋਣ ਕਰਕੇ ਅਜਿਹਾ ਵਿਵਹਾਰ ਸੇਵਾ ਨਿਯਮਾਂ ਦੇ ਉਲਟ ਤੇ ਬੇਲੋੜਾ ਸੀ।
ਉਨ੍ਹਾਂ ਕਿਹਾ ਕਿ ਡੀ ਜੀ ਪੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਪੁਲਿਸ ਕੋਵਿਡ ਦੌਰਾਨ ਪਿਛਲੇ ਇਕ ਸਾਲ ਤੋਂ ਜਿਆਦਾ ਸਮੇਂ ਤੋਂ ਸੇਵਾ ਭਾਵਨਾ ਨਾਲ ਕੰਮ ਕਰ ਰਹੀ ਹੈ, ਜਿਸ ਦੌਰਾਨ ਅਨੇਕਾਂ ਅਧਿਕਾਰੀ ਤੇ ਕਰਮਚਾਰੀ ਕੋਵਿਡ ਦਾ ਸ਼ਿਕਾਰ ਹੋ ਗਏ ।

ਐਸ ਐਸ ਪੀ ਨੇ ਕਿਹਾ ਕਿ ” ਜਿੰਮੇਵਾਰ ਅਹੁਦੇ ਉਪਰ ਤਾਇਨਾਤ ਅਧਿਕਾਰੀ ਦੇ ਅਜਿਹੇ ਵਿਵਹਾਰ ਨਾਲ ਪੂਰੀ ਪੁਲਿਸ ਫੋਰਸ ਦੇ ਨਾਮ ਨੂੰ ਧੱਬਾ ਲੱਗਾ ਹੈ”।

ਉਨ੍ਹਾਂ ਕਿਹਾ ਕਿ ਅਧਿਕਾਰੀ ਵਿਰੁਧ ਤੁਰੰਤ ਕਾਰਵਾਈ ਕਰਦੇ ਹੋਏ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਵਿਭਾਗ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ ।

ਐਸ ਐਸ ਪੀ ਨੇ ਕਿਹਾ ਕਿ ਕਪੂਰਥਲਾ ਪੁਲਿਸ ਅਧਿਕਾਰੀਆਂ ਨੇ ਕੋਲੋਂ ਪੈਸੇ ਇਕੱਤਰ ਕਰਕੇ ਸ਼ਬਜੀਆਂ ਵਿਕਰੇਤਾ ਦੇ ਨੁਕਸਾਨ ਦੀ ਪੂਰਤੀ ਵੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਕਪੂਰਥਲਾ ਪੁਲੀਸ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਲੋਕ ਸੇਵਾ ਲਈ ਵਚਨਬੱਧ ਹੈ ਅਤੇ ਕਿਸੇ ਵੀ ਅਧਿਕਾਰੀ ਵਲੋਂ ਕੀਤਾ ਗਿਆ ਅਜਿਹਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ