➡️ਰੋਜਾਨਾ ਚਾਰ ਸੌ ਗਰੀਬਾਂ ਨੂੰ ਛਕਾਇਆ ਜਾ ਰਿਹਾ ਲੰਗਰ⬅️

ਫਗਵਾੜਾ (ਡਾ ਰਮਨ) ਡਾ. ਬੀ.ਆਰ. ਅੰਬੇਡਕਰ ਬਲੱਡ ਆਰਗਨਾਈਜੇਸ਼ਨ (ਰਜ਼ਿ) ਪੰਜਾਬ ਦੇ ਪ੍ਰਧਾਨ ਪਰਮਿੰਦਰ ਬੋਧ ਦੀ ਅਗਵਾਈ ਹੇਠ ਐਸੋਸੀਏਸ਼ਨ ਵਲੋਂ ਕੋਰੋਨਾਵਾਇਰਸ ਆਫਤ ਸੰਬੰਧੀ ਕਰਫਿਊ ਦੇ ਚਲਦਿਆਂ ਸਲਮ ਬਸਤੀਆਂ ਵਿੱਚ ਭੁੱਖ ਨਾਲ ਬੇਹਾਲ ਗਰੀਬ ਲੋੜਵੰਦਾਂ ਨੂੰ ਸਥਾਨਕ ਸਕੀਮ ਨੰਬਰ 3 ਹੁਸ਼ਿਆਰਪੁਰ ਰੋਡ ਵਿਖੇ ਤਿਆਰ ਕਰਕੇ ਪਿਛਲੇ ਵੀਹ ਦਿਨਾਂ ਤੋਂ ਰੋਜਾਨਾ ਲੰਗਰ ਛਕਾਏ ਜਾਣ ਦੀ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕਮਲ ਕਿਸ਼ੋਰ ਨੇ ਸ਼ਲਾਘਾ ਕੀਤੀ ਹੈ। ਉਹਨਾਂ ਲੰਗਰ ਤਿਆਰ ਕਰਨ ਵਾਲੀ ਥਾਂ ਦਾ ਮੁਆਇਨਾ ਕਰਕੇ ਆਰਗਨਾਈਜੇਸ਼ਨ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਸਾਫ-ਸਫਾਈ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਰਗਨਾਈਜੇਸ਼ਨ ਦੇ ਨੌਜਵਾਨ ਵਰਕਰ ਖਤਰਾ ਚੁੱਕ ਕੇ ਜਿਸ ਤਨਦੇਹੀ ਨਾਲ ਗਰੀਬਾਂ ਦੇ ਢਿੱਡ ਦੀ ਭੁੱਖ ਮਿਟਾ ਰਹੇ ਹਨ ਇਹ ਇਕ ਮਿਸਾਲੀ ਪਰੋਪਕਾਰ ਹੈ। ਪ੍ਰਧਾਨ ਪਰਮਿੰਦਰ ਬੋਧ ਨੇ ਦੱਸਿਆ ਕਿ ਪਿਛਲੇ ਵੀਹ ਦਿਨ ਤੋਂ ਰੋਜਾਨਾ ਚਾਰ ਸੌ ਲੋਕਾਂ ਦਾ ਖਾਣਾ ਤਿਆਰ ਹੁੰਦਾ ਹੈ ਜੋ ਹੁਸ਼ਿਆਰਪੁਰ ਰੋਡ ਸਥਿਤ ਸਲਮ ਬਸਤੀ ਅਤੇ ਹੋਰ ਇਲਾਕਿਆਂ ‘ਚ ਵਰਤਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲੰਗਰ ਵਰਤਾਉਣ ਦੀ ਸੇਵਾ ਐਸੋਸੀਏਸ਼ਨ ਦੇ ਮੈਂਬਰਾਂ ਅਕਾਸ਼ ਬੰਗੜ ਮੀਤ ਪ੍ਰਧਾਨ, ਗੋਲਡੀ ਮਹਿਮੀ, ਆਜਾਦ ਅਲੀ, ਬਲਵਿੰਦਰ ਬੋਧ, ਅਮਨ ਦਦਰਾ, ਯਤਿਨ ਕੁਮਾਰ, ਲਾਡੀ ਘੁੰਮਣ, ਅਮਨਦੀਪ ਬਹੂਆ ਤੋਂ ਇਲਾਵਾ ਸਾਬਕਾ ਕੌਂਸਲਰ ਤੇਜਪਾਲ ਬਸਰਾ, ਜਗਜੀਵਨ ਲਾਲ ਕੈਲੇ ਐਸ.ਡੀ.ਓ. ਬਿਜਲੀ ਬੋਰਡ ਵਲੋਂ ਰੋਜਾਨਾ ਸ਼ਾਮ ਨੂੰ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ। ਇਸ ਮੌਕੇ ਵਿਕਰਮ ਬਘਾਣੀਆ, ਯਸ਼ ਅਟਵਾਲ, ਸਰਬਰ ਗੁਲਾਮ ਸੱਬਾ ਆਦਿ ਹਾਜਰ ਸਨ।