ਸ਼ਾਹਕੋਟ/ਮਲਸੀਆਂ (ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ)
ਸਿਵਲ ਹਸਪਤਾਲ ਸ਼ਾਹਕੋਟ ਦੇ ਐਸ,ਐਮ,ਓ, ਅਮਰਦੀਪ ਸਿੰਘ ਦੁੱਗਲ ਦੀ ਅਗਵਾਈ ਹੇਠ SDM ਦਫ਼ਤਰ ਦੇ ਬਾਹਰ ਅਤੇ ਇਸੇ ਹੀ ਤਰ੍ਹਾਂ ਮਲਸੀਆਂ ਮੇਨ ਚੌਂਕ ਵਿੱਚ
ਪਿਸ਼ਲੇ ਇੱਕ ਮਹੀਨੇ ਤੋਂ ਸ਼ਾਹਕੋਟ ਅਤੇ ਮਲਸੀਆਂ ਵਿਖੇ ਕਰੋਨਾ ਦੇ ਟੈਸਟ ਕਰਵਾ।ਰਹੇ ਹਨ ਲਗੱਦਾ ਹੈ ਹੁਣ ਲੋਕ ਵੀ ਸਮਝ ਗਏ ਹਨ ਕਿ ਕਰੋਨਾ ਜਹੀ ਨਾ ਮੁਰਾਦ ਬਿਮਾਰੀ ਨਾਲ ਲੜਨ ਦਾ ਤਰੀਕਾ ਡਾਕਟਰ ਨੇ ਦੱਸਿਆ ਕਿ ਬਿਮਾਰੀ ਕੋਲੋਂ ਡਰਨਾ ਨਹੀਂ ਬਚਣਾ ਹੈ। ਅਤੇ ਡਾਕਟਰ ਸਾਹਿਬ ਨੇ ਇਹ ਵੀ ਦੱਸਿਆ ਕਿ ਜ਼ਰੂਰਤ ਹੈ ਸਾਵਧਾਨ ਰਹਿਣ ਦੀ।ਜ਼ਿਆਦਾ ਕੁਝ ਨਹੀਂ ਕਰਨਾ।ਬੱਸ ਬਾਹਰ ਮਾਸਕ ਪਾਕੇ ਹੀ ਨਿਕਲਣਾ ਹੈ। ਅਤੇ ਦੂਰੀ ਬਣਾ ਕੇ ਰੱਖਣੀ ਹੈ। ਐਸ, ਐਮ,ਓ ਡਾਕਟਰ ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ। ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈ। ਜੇਕਰ ਆਪਾਂ ਟੈਸਟ ਕਰਵਾਵਾਂਗੇ ਤਾਂ ਹੀ ਆਪਣਾ ਪਰਿਵਾਰ ਅਤੇ ਦੇਸ਼ ਬਚਿਆ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਸਾਹਿਬ ਜੀ ਦੀ ਪੁਰੀ ਟੀਮ ਅਤੇ ਨਗਰ ਪੰਚਾਇਤ ਦਫ਼ਤਰ ਸ਼ਾਹਕੋਟ ਦੇ ਕਲਰਕ ਮਨਦੀਪ ਸਿੰਘ ਕਟੋਲੀ ਅਤੇ ਮਲਸੀਆਂ ਚੌਕੀ ਇੰਚਾਰਜ ਸਬ ਇੰਸਪੈਕਟਰ ਸੰਜੀਵ ਕੁਮਾਰ ਸਮੇਤ ਪੁਲਿਸ ਪਾਰਟੀ ਹਾਜ਼ਰ ਸਨ

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ