(ਅਜੈ ਕੋਛੜ ਪੰਜਾਬ ਬਿਊਰੋ)
ਥਾਣਾ ਨੂਰਮਹਿਲ ਦੀ ਪੁਲਿਸ ਦੀ ਸਖਤ ਕਾਰਵਾਈ ਦੇ ਚਲਦਿਆਂ ਅੱਜ ਇਥੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਫਿਲੌਰ ਰੋਡ ਚੀਮਾ ਗੇਟ ਵਿਖੇ ਇਕ ਮੋਨਾ ਵਿਅਕਤੀ ਪੈਦਲ ਆਉਦਾ ਦਿਖਾਈ ਦਿੱਤਾ ਜਿਸ ਦੇ ਹੱਥ ਵਿਚ ਵਜਨ ਦਾਰ ਝੌਲਾ ਸੀ ਪੁਲਿਸ ਨੂੰ ਦੇਖਦੇ ਹੀ ਉਸ ਨੇ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ ਅਤੇ ਪਲਾਸਟਿਕ ਦਾ ਝੋਲਾ ਘਾਹ ਵਿੱਚ ਸਿੱਟ ਦਿੱਤਾ ਜਿਸ ਨੂੰ ਮੁਲਾਜ਼ਮਾਂ ਨੇ ਦੇਖ ਲਿਆ ਅਤੇ ਕਾਬੂ ਕਰ ਲਿਆ ਪੁੱਛਣ ਤੇ ਉਸ ਨੇ ਆਪਣਾ ਨਾਂ ਰਣਜੀਤ ਕੁਮਾਰ ਪੁੱਤਰ ਜਗਨਨਾਥ ਵਾਸੀ ਅਕਲਪੁਰ ਥਾਣਾ ਫਿਲੌਰ ਦੱਸਿਆ ਅਤੇ ਸੁੱਟੇ ਗਏ ਝੋਲੇ ਵਿੱਚ ਡੋਡੇ ਚੂਰਾ ਪੋਸਤ ਬਰਾਮਦ ਕੀਤੇ ਗਏ ਜੋ ਕਿ ਉਹ ਗਾਹਕਾਂ ਨੂੰ ਸਪਲਾਈ ਕਰਨ ਜਾਂ ਰਿਹਾ ਸੀ
ਨੂਰਮਹਿਲ ਥਾਣੇ ਵਿੱਚ ਇਸ ਵਿਅਕਤੀ ਖਿਲਾਫ ਮਾਮਲਾ ਦਰਜ 15- 61 -85 ਐਨ ਡੀ ਪੀ ਐਸ ਐਕਟ ਤਹਿਤ ਹੋ ਚੁੱਕਾ ਹੈ ਅਤੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ