* ਕੋਰੋਨਾ ਆਫਤ ‘ਚ ਜਾਨ ਤਲੀ ਤੇ ਧਰ ਕੇ ਕੀਤੀ ਲੋਕ ਸੇਵਾ – ਸੁਖਵਿੰਦਰ ਸਿੰਘ

ਫਗਵਾੜਾ, (ਡਾ ਰਮਨ ): ਪ੍ਰਸਿੱਧ ਗੈਰ-ਸਰਕਾਰੀ ਜੱਥੇਬੰਦੀ ਸਰਬ ਨੌਜਵਾਨ ਸਭਾ (ਰਜਿ:) ਜਿਸਨੇ ਕੋਰੋਨਾ ਵਾਇਰਸ ਦੇ ਦੌਰਾਨ ਕਰਫਿਊ ਵਾਲੇ ਦਿਨਾਂ ‘ਚ ਪੁਲਿਸ ਅਤੇ ਪ੍ਰਸ਼ਾਸਨ ਨਾਲ ਰਲ ਕੇ 60 ਦਿਨ ਲੋਕਾਂ ਦੇ ਘਰੀਂ ਜਾ ਕੇ ਲੰਗਰ ਵਰਤਾਇਆ ਵਲੋਂ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਨੂੰ ਚਿੱਠੀ ਲਿਖਕੇ ਮੰਗ ਕੀਤੀ ਗਈ ਹੈ ਕਿ ਐਸ.ਐਚ.ਓ. ਸਿਟੀ ਉਂਕਾਰ ਸਿੰਘ ਬਰਾੜ ਨੂੰ ਡੀ.ਜੀ.ਪੀ. ਕਮਾਂਡੇਸ਼ਨ ਡਿਸਕ ਨਾਲ ਨਵਾਜਿਆ ਜਾਵੇ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਨ•ਾਂ ਕੋਰੋਨਾ ਮਹਾਂਮਾਰੀ ਦੌਰਾਨ ਬਤੌਰ ਐਸ.ਐਚ.ਓ. ਸਿਟੀ ਬਰਾੜ ਨੇ ਜਾਨ ਤਲੀ ਤੇ ਧਰ ਕੇ ਫਗਵਾੜਾ ਦੇ ਲੋਕਾਂ ਲਈ ਅਣਥੱਕ ਸੇਵਾ ਨਿਭਾਈ ਹੈ। ਕੋਰੋਨਾ ਮਹਾਂਮਾਰੀ ਕਰਫਿਊ ਦੌਰਾਨ ਉਨ੍ਹਾਂ ਲੋਕਾਂ ਦੀ ਸੁਰੱਖਿਆ ਅਤੇ ਭੋਜਨ ਨੂੰ ਯਕੀਨੀ ਬਨਾਉਣ ਲਈ ਵਡੇਰਾ ਯਤਨ ਕੀਤਾ। ਇੱਥੋਂ ਤਕ ਕੇ ਸੇਵਾ ਦੇ ਜਨੂੰਨ ‘ਚ ਆਪ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ। ਇਸ ਜਾਂਬਾਜ ਕੋਰੋਨਾ ਯੋਧੇ ਪੁਲਿਸ ਅਧਿਕਾਰੀ ਦਾ ਫਗਵਾੜਾ ਦੇ ਲੋਕਾਂ ਵਲੋਂ ਥਾਂ-ਥਾਂ ਸਨਮਾਨ ਕੀਤਾ ਗਿਆ ਸੀ। ਅਜਿਹੇ ਪੁਲਿਸ ਅਫਸਰ ਜੋ ਨੌਕਰੀ ਨੂੰ ਨੌਕਰੀ ਨਹੀਂ ਸਗੋਂ ਮਿਸ਼ਨ ਸਮਝਦੇ ਹਨ ਉਹਨਾਂ ਦਾ ਸਰਕਾਰ ਨੂੰ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਂਕਾਰ ਸਿੰਘ ਬਰਾੜ ਦੀ ਸਿਹਤਯਾਬੀ ਲਈ ਪਿਛਲੇ ਦਿਨੀਂ ਸਭਾ ਵਲੋਂ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਵੀ ਕੀਤੀ ਗਈ ਸੀ। ਇਸ ਮੌਕੇ ਅਵਤਾਰ ਸਿੰਘ ਮੰਡ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਾਹਿਤਕਾਰ ਪ੍ਰਿੰ: ਗੁਰਮੀਤ ਸਿੰਘ ਪਲਾਹੀ, ਡਾ. ਵਿਜੇ ਕੁਮਾਰ, ਰਾਜ ਕੁਮਾਰ ਕਨੋਜੀਆ, ਸਾਬਕਾ ਕੌਂਸਲਰ ਹੁਸਨ ਲਾਲ, ਸੋਹਨ ਸਿੰਘ ਪਰਮਾਰ, ਪੰਜਾਬੀ ਗਾਇਕ ਮਨਮੀਤ ਮੇਵੀ, ਡਾ: ਕੁਲਦੀਪ ਸਿੰਘ, ਕੁਲਬੀਰ ਬਾਵਾ, ਨਰਿੰਦਰ ਸੈਣੀ, ਹਰਵਿੰਦਰ ਸਿੰਘ, ਸਾਹਿਬਜੀਤ ਸਿੰਘ, ਸ਼ਿਵ ਕੁਮਾਰ, ਕੁਲਤਾਰ ਬਸਰਾ, ਤੇਜਵਿੰਦਰ ਦੁਸਾਂਝ ਆਦਿ ਹਾਜ਼ਰ ਸਨ।