Bureau Report-

ਬਠਿੰਡਾ : ਬਠਿੰਡਾ ਪੁਲਿਸ ਨੇ ਆਪਣੇ ਹੀ ਐਸਐਸਪੀ ਡਾਕਟਰ ਨਾਨਕ ਸਿੰਘ ਦੇ ਬੈਚਮੇਟ ਆਈਪੀਐਸ ਅਧਿਕਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ । ਅਸਲ ਚ ਇਹ ਨਕਲੀ ਐਸਐਸਪੀ ਹੈ । ਜੋ ਆਪਣੇ ਆਪ ਨੂੰ ਐਸਐਸਪੀ ਡਾਕਟਰ ਨਾਨਕ ਸਿੰਘ ਦਾ ਬੈਚਮੇਟ ਦੱਸਦਾ ਸੀ ਅਤੇ ਅੱਜ ਫਿਰ ਅਸਲੀ ਪੁਲਿਸ ਵਾਲਿਆਂ ਦੇ ਹੱਥੀਂ ਚੜ੍ਹ ਆ ਗਿਆ । ਜਿਲ੍ਹਾ ਮੁਕਤਸਰ ਦੇ ਪਿੰਡ ਕੋਟ ਭਾਈ ਦਾ ਨੌਜਵਾਨ ਗੁਰ ਨਿਸ਼ਾਨ ਸਿੰਘ ਹੈ ਜੋ ਐਸਐਸਪੀ ਬਣਕੇ ਰੋਹਬ ਦਿਖਾਉਂਦਾ ਸੀ । ਸਾਲ 2015 ਚ ਸਬ ਇੰਸਪੈਕਟਰ ਦਾ ਟੈਸਟ ਦਿੱਤਾ ਸੀ ਪਰ ਫੇਲ ਹੋ ਗਿਆ ਪਰ ਥਾਣੇਦਾਰ ਤਾਂ ਨਹੀਂ ਬਣਿਆ ਸਿੱਧਾ ਹੀ ਐਸਐਸਪੀ ਬਣਕੇ ਘੁੰਮਦਾ ਰਿਹਾ । ਰਾਮਪੁਰ ਸਦਰ ਥਾਣੇ ਚ ਕੇਸ ਦਰਜ ਕਰ।ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਐਸਐਸਪੀ ਬਣਕੇ ਲੋਕਾਂ ਨਾਲ ਠੱਗੀ ਤਾਂ ਨਹੀਂ ਮਾਰੀ ।