Home Punjabi-News ਐਸਆਈ ਹਰਜੀਤ ਸਿੰਘ ਨੂੰ ਪੀਜੀਆਈ ‘ਚੋਂ ਮਿਲੀ ਛੁੱਟੀ

ਐਸਆਈ ਹਰਜੀਤ ਸਿੰਘ ਨੂੰ ਪੀਜੀਆਈ ‘ਚੋਂ ਮਿਲੀ ਛੁੱਟੀ

ਐਸਆਈ ਹਰਜੀਤ ਸਿੰਘ ਨੂੰ ਅੱਜ ਪੀਜੀਆਈ, ਚੰਡੀਗੜ੍ਹ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹੁਣ ਉਨ੍ਹਾਂ ਦਾ ਹੱਥ ਠੀਕ ਹੋ ਰਿਹਾ ਹੈ ਅਤੇ ਹੱਥ ਦੀਆਂ ਉਂਗਲਾਂ ‘ਚ ਵੀ ਮੂਵਮੈਂਟ ਸ਼ੁਰੂ ਹੋ ਗਈ ਹੈ। 12 ਅਪਰੈਲ ਨੂੰ ਨਿਹੰਗਾਂ ਨੇ ਪਟਿਆਲਾ ਵਿੱਚ ਕਰਫਿਊ ਪਾਸ ਦੀ ਮੰਗ ਕਰਦਿਆਂ ਮਾਮੂਲੀ ਬਹਿਸ ਤੋਂ ਬਾਅਦ ਐਸਆਈ ਹਰਜੀਤ ਸਿੰਘ ਦਾ ਹੱਥ ਕੱਟ ਦਿੱਤਾ ਸੀ। ਇਸ ਤੋਂ ਬਾਅਦ ਹਰਜੀਤ ਸਿੰਘ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕੀਤਾ ਗਿਆ ਅਤੇ ਇੱਥੇ 9 ਡਾਕਟਰਾਂ ਦੀ ਟੀਮ ਨੇ ਉਸਦਾ ਹੱਥ ਜੋੜਨ ਲਈ ਆਪ੍ਰੇਸ਼ਨ ਕੀਤਾ ਜੋ ਤਕਰੀਬਨ ਸਾਢੇ ਸੱਤ ਘੰਟੇ ਚੱਲਿਆ ਸੀ।

ਐਸਆਈ ਹਰਜੀਤ ਸਿੰਘ ਨੂੰ ਛੁੱਟੀ ਮਿਲਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਵੀਟ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਡਾਕਟਰਾਂ, ਨਰਸਾਂ, ਪੈਰਾਮੈਡਿਕਸ ਅਤੇ ਪੀਜੀਆਈ ਦੇ ਸਾਰੇ ਸਟਾਫ ਦਾ ਹਰਜੀਤ ਸਿੰਘ ਦੀ ਚੰਗੀ ਦੇਖਭਾਲ ਕਰਨ ਲਈ ਧੰਨਵਾਦ ਕੀਤਾ ਗਿਆ। ਡਿਸਚਾਰਜ ਹੋਣ ਤੋਂ ਪਹਿਲਾਂ, ਹਰਜੀਤ ਸਿੰਘ ਨੂੰ ਪੰਜਾਬ ਪੁਲਿਸ ‘ਚ ਉਸਦੇ ਬੇਟੇ ਦਾ ਨਿਯੁਕਤੀ ਪੱਤਰ ਦਿੱਤਾ ਗਿਆ।