ਸ਼ਾਹਕੋਟ

(ਸਾਹਬੀ ਦਾਸੀਕੇ)

ਸਰਕਾਰੀ ਐਲੀਮੈਂਟਰੀ ਸਕੂਲ ਢੰਡੋਵਾਲ ਵਿਖੇ ਸੁਰਿੰਦਰਜੀਤ ਸਿੰਘ ਚੱਠਾ ਚੇਅਰਮੈਨ ਮਾਰਕਿਟ ਕਮੇਟੀ ਤੇ ਸਰਪੰਚ ਢੰਡੋਵਾਲ, ਅਵਤਾਰ ਸਿੰਘ ਚੱਠਾ ਯੂ.ਕੇ., ਕੁਲਵੰਤ ਸਿੰਘ ਚੱਠਾ ਯੂ.ਕੇ., ਗੁਰਪਾਲ ਸਿੰਘ ਚੱਠਾ ਯੂ.ਕੇ., ਗੁਰਦਿਆਲ ਸਿੰਘ ਚੱਠਾ ਯੂ.ਕੇ., ਲਖਵੀਰ ਸਿੰਘ ਚੱਠਾ ਯੂ.ਕੇ., ਪਲਵਿੰਦਰ ਸਿੰਘ ਚੱਠਾ ਯੂ.ਕੇ. ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਸਮਾਰਟ ਕਲਾਸ ਰੂਮ ਦਾ ਨਿਰਮਾਣ ਕਰਵਾਇਆ ਗਿਆ ਹੈ, ਜਿਸ ਦਾ ਉਦਘਟਾਨ ਸ੍ਰ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਹਲਕਾ ਸ਼ਾਹਕੋਟ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਸਕੂਲ ਮੁੱਖੀ ਜਤਿੰਦਰਪਾਲ ਅਰੋੜਾ ਦੀ ਅਗਵਾਈ ’ਚ ਕਰਵਾਏ ਗਏ ਸਮਾਗਮ ਦੌਰਾਨ ਸੁਰਿੰਦਰਜੀਤ ਸਿੰਘ ਚੱਠਾ ਸਰਪੰਚ ਢੰਡੋਵਾਲ ਨੇ ਵਿਧਾਇਕ ਸ਼ੇਰੋਵਾਲੀਆ ਨੂੰ ਜੀ ਆਇਆ ਆਖਿਆ, ਉਪਰੰਤ ਵਿਧਾਇਕ ਸ਼ੇਰੋਵਾਲੀਆ ਨੇ ਐਨ.ਆਰ.ਆਈਜ਼ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਜਿਥੇ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ੳੁੱਚਾ ਚੁੱਕਣ ਲਈ ਉਪਰਾਲੇ ਕਰ ਰਹੀ ਹੈ, ਉਥੇ ਐਨ.ਆਰ.ਆਈਜ਼ ਅਤੇ ਦਾਨੀ ਸੱਜਣਾ ਦਾ ਵੀ ਬਹੁਤ ਵੱਡਾ ਯੋਗਦਾਨ ਮਿਲ ਰਿਹਾ ਹੈ। ਇਸ ਮੌਕੇ ਬਲਵਿੰਦਰ ਸਿੰਘ ਯੂ.ਐਸ.ਏ. ਵੱਲੋਂ ਬੱਚਿਆ ਨੂੰ ਸਾਫ਼-ਸੁਥਰਾਂ ਪੀਣ ਯੋਗ ਪਾਣੀ ਮੁਹਾਈਆ ਕਰਵਾਉਣ ਲਈ ਫਿਲਟਰ ਦੀ ਸੇਵਾ ਕੀਤੀ ਗਈ। ਅੰਤ ਵਿੱਚ ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਮੈਨ ਸੁਰਜੀਤ ਸਿੰਘ ਅਤੇ ਸਕੂਲ ਮੁੱਖੀ ਜਤਿੰਦਰਪਾਲ ਅਰੋੜਾ ਨੇ ਵਿਧਾਇਕ ਲਾਡੀ ਸ਼ੇਰੋਵਾਲੀਆ ਤੇ ਐਨ.ਆਰ.ਆਈਜ਼ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ, ਸਾਧੂ ਰਾਮ ਸ਼ਰਮਾਂ, ਨਛੱਤਰ ਸਿੰਘ ਸੱਤੀ, ਕੁਲਵੰਤ ਸਿੰਘ ਕੰਤੀ, ਗੁਰਨਾਮ ਸਿੰਘ ਬਧੇਸ਼ਾ ਨੰਬਰਦਾਰ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ ਬਿੱਟੂ, ਇਕਬਾਲ ਸਿੰਘ ਨੰਬਰਦਾਰ, ਗਗਨਦੀਪ ਸਿੰਘ ਚੱਠਾ ਯੂ.ਕੇ., ਜਗਦੀਪ ਸਿੰਘ ਯੂ.ਕੇ., ਗੁਰਪ੍ਰੀਤ ਸਿੰਘ ਜੱਸਲ ਸੀ.ਐਚ.ਟੀ., ਮੈਡਮ ਰੁਪਿੰਦਰ ਕੌਰ, ਮੈਡਮ ਪ੍ਰਭਜੋਤ ਕੌਰ, ਮੈਡਮ ਸ਼ਰਨਜੀਤ ਕੌਰ, ਬਲਦੀਸ਼ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।