Home Punjabi-News ਐਮ ਐਲ ਏ ਸਾਹਿਬ ਸਰਕਾਰੀ ਹਸਪਤਾਲ, ਸਕੂਲ, ਕਾਲਜ ਵੱਲ ਵੀ ਵਿਕਾਸ ਦੀ...

ਐਮ ਐਲ ਏ ਸਾਹਿਬ ਸਰਕਾਰੀ ਹਸਪਤਾਲ, ਸਕੂਲ, ਕਾਲਜ ਵੱਲ ਵੀ ਵਿਕਾਸ ਦੀ ਹਨੇਰੀ ਲਿਆਉ ? ਸ਼ਹਿਰ ਵਾਸੀਆਂ ਦੀ ਮੰਗ

ਜੰਡਿਆਲਾ ਗੁਰੂ 29 ਅਪ੍ਰੈਲ ਸੁਨੀਲ ਮਹਾਜਨ, ਵਰਿੰਦਰ ਸਿੰਘ :- ਜੰਡਿਆਲਾ ਗੁਰੂ ਤੋਂ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਵਲੋਂ ਲਗਾਤਾਰ ਵੱਖ ਵੱਖ ਪਿੰਡਾਂ ਤੋਂ ਇਲਾਵਾ ਨਗਰ ਕੌਂਸਲ ਜੰਡਿਆਲਾ ਗੁਰੂ ਅਧੀਨ ਵੀ ਆਉਂਦੇ ਵੱਖ ਵੱਖ ਕੰਮਾਂ ਵਿਚ ਕਾਫੀ ਲੰਬੇ ਸਮੇਂ ਤੋਂ ਹਨੇਰੀ ਲਿਆਉਂਦੀ ਹੋਈ ਹੈ । ਚਾਹੇ ਉਹ ਗਲੀਆਂ ਦਾ ਕੰਮ ਹੋਵੇ, ਸੀਵਰੇਜ ਹੋਵੇ, ਗੰਦੇ ਨਾਲੇ ਦੀ ਸਫ਼ਾਈ, ਸਰਕਾਰੀ ਸਕੂਲ ਦੀ ਨਵੀਂ ਬਿਲਡਿੰਗ, ਗਹਿਰੀ ਅਤੇ ਤਰਨਤਾਰਨ ਬਾਈਪਾਸ ਦੀ ਸੜਕ , ਸ਼ਹਿਰ ਨੂੰ ਜਗ-ਮਗ ਕਰਨ ਲਈ ਹਰ ਪਾਸੇ ਲਾਈਟਾਂ ਦਾ ਪ੍ਰਬੰਧ ਕਰਵਾਇਆ ਹੋਵੇ । ਭਾਵੇ ਕਿ ਹਲਕਾ ਵਿਧਾਇਕ ਦੀ ਇਸ ਵਿਕਾਸ ਦੀ ਹਨੇਰੀ ਤੋਂ ਸਾਰੇ ਸੰਤੁਸ਼ਟ ਹਨ ਪਰ ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਕ੍ਰਿਪਾ ਕਰਕੇ ਹਲਕਾ ਵਿਧਾਇਕ ਡੈਨੀ ਜੀ ਸਰਕਾਰੀ ਹਸਪਤਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਕਾਲਜ ਲੜਕੇ, ਲੜਕੀਆਂ ਬਣਾਉਣ, ਫਾਇਰ ਬ੍ਰਿਗੇਡ ਲਈ ਵੀ ਹਨੇਰੀ ਲੈਕੇ ਆਉਣ । ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਗਰੀਬ ਪਰਿਵਾਰਾਂ ਲਈ ਸਕੂਲ, ਕਾਲਜ ਅਤੇ ਸਰਕਾਰੀ ਹਸਪਤਾਲ ਬਹੁਤ ਜਰੂਰੀ ਹਨ ਕਿਉਂਕਿ ਪ੍ਰਾਈਵੇਟ ਅਦਾਰੇ ਅੰਨੀ ਲੁੱਟ ਮਚਾ ਰਹੇ ਹਨ ਜਿਸ ਕਰਕੇ ਕਈ ਗਰੀਬ ਪਰਿਵਾਰ ਇਲਾਜ ਅਤੇ ਪੜ੍ਹਾਈ ਪੱਖੋਂ ਪਿੱਛੇ ਰਹਿ ਜਾਂਦੇ ਹਨ । ਇਸ ਸਬੰਧੀ ਹਲਕਾ ਵਿਧਾਇਕ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਹਲਕਾ ਜੰਡਿਆਲਾ ਗੁਰੂ ਮੇਰਾ ਅਪਨਾ ਪਰਿਵਾਰ ਹੈ ਅਤੇ ਮੈਂ ਅਪਨੇ ਪਰਿਵਾਰ ਦੀ ਹਰ ਸਮੱਸਿਆ ਨੂੰ ਜਰੂਰ ਹੱਲ ਕਰਾਂਗਾ । ਉਹਨਾਂ ਮੰਨਿਆ ਕਿ ਪ੍ਰਾਈਵੇਟ ਅਦਾਰਿਆਂ ਵਿਚ ਮਹਿੰਗੇ ਇਲਾਜ ਅਤੇ ਪੜਾਈ ਦੇ ਖਰਚੇ ਤੋਂ ਜਨਤਾ ਪ੍ਰੇਸ਼ਾਨ ਹੈ । ਉਹਨਾਂ ਕਿਹਾ ਕਿ ਜਿਵੇਂ ਸਮੇਂ ਸਮੇਂ ਨਾਲ ਸਾਰੇ ਕੰਮ ਹੋ ਗਏ ਹਨ, ਸ਼ਹਿਰ ਵਾਸੀਆਂ ਦੀ ਇਸ ਮੰਗ ਨੂੰ ਵੀ ਜਲਦੀ ਪੂਰਾ ਕਰ ਦਿੱਤਾ ਜਾਵੇਗਾ ।