ਫਗਵਾੜਾ (ਡਾ ਰਮਨ /ਅਜੇ ਕੋਛੜ) ਨੋਬਲ ਕਰੋਨਾ ਵਾਇਰਸ ਜਿੱਥੇ ਵਿਸ਼ਵ ਭਰ ਚ ਖਤਰੇ ਦਾ ਵਾਇਰਸ ਬਣਿਆ ਹੋਇਆ ਹੈ ਉੱਥੇ ਹੀ ਭਾਰਤ ਵਿੱਚ ਭਾਵੇਂ ੲਿਸ ਦਾ ਕੋਈ ਵਾਧੁ ਪ੍ਰਭਾਵ ਨਹੀਂ ਹੈ ਪਰ ਫਿਰ ਵੀ ਸਾਵਧਾਨੀਆ ਕੲੀ ਪ੍ਰਕਾਰ ਦੇ ਫੈਸਲੇ ਸਰਕਾਰੀ ਅਤੇ ਗੈਰ ਸਰਕਾਰੀ ਤੋਰ ਤੇ ਲੲੇ ਜਾ ਰਹੇ ਹਨ ਫਗਵਾੜਾ ੲਿੰਡੀਅਾਨ ਮੈਡੀਕਲ ਐਸੋਸੀੲਏਸਨ ਨੇ ਵੀ ਸਮੂਹਿਕ ਤੌਰ ਤੇ ਅਹਿਤਿਆਤ ਵਰਤਣ ਦਾ ਫੈਸਲਾ ਲਿਆ ਹੈ ਕਿ ਜੇਕਰ ਮਰੀਜ਼ਾਂ ਨੂੰ ਐਮਰਜੈਸੀ ਨਾ ਹੋਵੇ ਤਾਂ ਕ੍ਰਿਪਾ ਕਰਕੇ ਉਹ ਹਸਪਤਾਲ ਆਉਣ ਤੋਂ ਗ਼ੁਰੇਜ਼ ਕਰਨ ਤਾ ਜੋ ਹਸਪਤਾਲਾਂ ਵਿੱਚ ਭੀੜ ਭਾੜ ਨੂੰ ਘੱਟ ਕੀਤਾ ਜਾ ਸਕੇ ਅਤੇ ਐਮਰਜੈਸੀ ਵਾਲੇ ਮਰੀਜ਼ਾਂ ਨੂੰ ਸਹੀ ਢੰਗ ਨਾਲ ਚੈਕ ਕੀਤਾ ਜਾ ਸਕੇ ਉਨ੍ਹਾਂ ਕਿਹਾ ਕਿ ਬਹੁਤ ਜ਼ਿਆਦਾ ਭੀੜ ਭਾੜ ਕਾਰਣ ੲਿੱਕ ਦੂਜੇ ਤੋਂ ਵਾਇਰਸ ਦੇ ਫੈਲਣ ਦਾ ਖਤਰਾ ਪੈਦਾ ਹੋ ਸਕਦਾ ਹੈ ਡਾ ਮਮਤਾ ਗੋਤਮ ਨੇ ਕਿਹਾ ਕਿ ਆਮ ਹਾਲਾਤਾ ਚ ਮਰੀਜ ਫੋਨ ਤੇ ਸੰਪਰਕ ਕਰ ਡਾਕਟਰ ਦੀ ਸਲਾਹ ਲੈ ਸਕਦੇ ਹਨ ਜਾ ਰੂਟੀਨ ਚ ਐਮਰਜੈਸੀ ਕਿੱਟ ਦਾ ਘਰ ਚ ਪ੍ਰਬੰਧ ਰੱਖੋ , ਉਨ੍ਹਾਂ ਕਿਹਾ ਕਿ ਸਾਰੀਆ ਸਾਵਧਾਨੀਆ ਦੇ ਵਾਵਜੂਦ ਵੀ ਜਦੋ ਭੀੜ ਵੱਧਦੀ ਹੈ ਤਾਂ ਅਸੀ ੲਿੱਕ ਦੂਜੇ ਦੇ ਸੰਪਰਕ ਵਿੱਚ ਆਉਣੇ ਹਾ ਤਾ ਵਾਇਰਸ ਟ੍ਰਾਸਫਰ ਹੁੰਦਾ ਹੈ ਅਤੇ ਪ੍ਰਵਾਵਿਤੋ ਦੀ ਤਾਦਾਦ ਵੱਧਦੀ ਹੈ ਜੋ ਅਸੀਂ ਨਹੀ ਚਾਹੁੰਦੇ ਆੲੀ ਐਮ ੲੇ ਫਗਵਾੜਾ ਚਾਹੁੰਦਾ ਹੈ ਕਿ ਸਾਡਾ ਸ਼ਹਿਰ ਅਤੇ ਸਾਡਾ ਸਮਾਜ ਹਮੇਸ਼ਾ ਸਿਹਤਮੰਦ ਰਹੇ ਅਤੇ ਕਿਸੇ ਪ੍ਰਕਾਰ ਦੀ ਮਹਾਂਮਾਰੀ ਦਾ ਸ਼ਿਕਾਰ ਨਾ ਹੋਵੇ ਉਨ੍ਹਾਂ ਕਿਹਾ ਕਿ ਸਮੂਹ ਸ਼ਹਿਰਵਾਸੀ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਦਿੱਤੀਆਂ ਜਾਣ ਵਾਲੀਆਂ ਸਾਵਧਾਨੀਆ ਦਾ ਪ੍ਰਯੋਗ ਕਰ ਰਾਹਤ ਪਾ ਸਕਦੇ ਹਨ ਉਨ੍ਹਾਂ ਕਿਹਾ ਕਿ ਅਫਵਾਹਾਂ ਤੋਂ ਗ਼ੁਰੇਜ਼ ਕਰ ਇਸ ਵੱਲ ਧਿਆਨ ਨਾ ਦਿੱਤਾ ਜਾਵੇ