ਲੇਡੀ ਵੈਟਰਨਰੀ ਡਾਕਟਰ ਦੀ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੱਤਿਆ ਕਰਕੇ ਸਾੜਨ ਦੇ ਮਾਮਲੇ ਦੇ ਚਾਰੋ ਦੋਸ਼ੀਆਂ ਦੇ ਮੁਠਭੇੜ ਦੌਰਾਨ ਮਾਰੇ ਜਾਣ ਦਾ ਮਾਮਲਾ ਹੁਣ ਸੁਪਰੀਮ ਕੋਰਟ ‘ਚ ਪਹੁੰਚ ਚੁੱਕਾ ਹੈ।

ਐਡਵੋਕੇਟ ਜੀ. ਐੱਸ. ਮਣੀ ਅਤੇ ਪ੍ਰਦੀਪ ਕੁਮਾਰ ਯਾਦਵ ਨੇ ਇਸ ਮਾਮਲੇ ‘ਚ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ, ਜਿਸ ‘ਚ ਮੁਠਭੇੜ ‘ਚ ਸ਼ਾਮਲ ਪੁਲਿਸ ਕਰਮਚਾਰੀਆਂ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਗਈ ਹੈ।

ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਤੇਲੰਗਾਨਾ ਪੁਲਿਸ ਨੇ ਸੁਪਰੀਮ ਕੋਰਟ ਦੇ ਗਾਈਡਲਾਈਨਜ਼ ਦੀ ਪਾਲਣਾ ਨਹੀਂ ਕੀਤੀ ਹੈ।

ਉਥੇ ਹੀ ਦੂਜੇ ਪਾਸੇ ਇੰਨ੍ਹਾਂ ਪੁਲਿਸ ਅਫਸਰਾਂ ਦਾ ਲੋਕ ਫੁੱਲ ਬਰਸਾ ਕੇ ਸਵਾਗਤ ਕਰ ਰਹੇ ਹਨ ਅਤੇ ਐਨਕਾਊਂਟਰ ਵਾਲੇ ਸਥਾਨ ‘ਤੇ ਹੀ ਪੁਲਿਸ ਦੇ ਨਾਂਅ ਦੇ ਨਾਅਰੇ ਲੱਗ ਰਹੇ ਸਨ। ਪੁਲਿਸ ਦੁਆਰਾ ਕੀਤੇ ਇਸ ਐਨਕਾਊਂਟਰ ਦੀ ਹਰ ਕੋਈ ਆਪੋ ਆਪਣੇ ਤਰੀਕੇ ਤਰੀਫ ਕਰ ਰਿਹਾ ਹੈ।