ਕੋਵਿੱਡ-19 ਕਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ ਕਹਿਰ ਮਚਿਆ ਹੋਇਆ ਹੈ ਜਿਸ ਦਾ ਅਸਰ ਪੂਰੀ ਦੁਨੀਆ ਦੇ ਨਾਲ ਨਾਲ ਭਾਰਤ ਦੇਸ਼ ਤੇ ਵੀ ਹੋਇਆ ਹੈ ਅਤੇ ਖਾਸ ਕਰਕੇ ਪੰਜਾਬ ਵਿਚ ਐੱਨਆਰਆਈ ਭਰਾਵਾਂ ਬਾਰੇ ਲੋਕਾਂ ਦੀ ਧਾਰਨਾ ਗਲ਼ਤ ਬਣੀ ਹੈ ਪਰ ਦੁੱਖ ਦੀ ਘੜੀ ਵਿੱਚ ਹਮੇਸ਼ਾਂ ਇਨ੍ਹਾਂ ਐੱਨਆਰਆਈ ਭਰਾਵਾਂ ਵੱਲੋਂ ਪੰਜਾਬ ਦਾ ਸਾਥ ਦਿੱਤਾ ਜਾਂਦਾ ਹੈ ਇਸੇ ਸਾਥ ਨੂੰ ਮੁੱਖ ਰੱਖਦੇ ਹੋਏ ਖੁਰਸ਼ੈਦਪੁਰ ਦੇ ਐੱਨਆਰਆਈ ਭਰਾਵਾਂ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ 150 ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ ਇਸ ਮੌਕੇ ਖੁਰਸ਼ੈਦਪੁਰਾ ਦੇ ਸਰਪੰਚ ਗੁਲਜੀਤ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦੇ ਹਰਪ੍ਰੀਤ ਸਿੰਘ ਭੱਟੀ ਆਸਟ੍ਰੇਲੀਆ,ਕਮਲਪ੍ਰੀਤ ਸਿੰਘ ਯੂਕੇ,ਅਮਰਜੀਤ ਸਿੰਘ ਸਮਰਾ ਯੂ ਕੇ,ਸਰਦਾਰ ਬਲਬੀਰ ਸਿੰਘ ਮੱਟੂ,ਸਰਦਾਰ ਜਗਜੀਤ ਸਿੰਘ ਮੱਟੂ,ਗੁਰਮੇਲ ਸਿੰਘ ਮੱਟੂ ਪੁੱਤਰ ਸਰਦਾਰ ਬੰਦ ਸਿੰਘ ਮੱਟੂ ਇਨ੍ਹਾਂ ਐੱਨਆਰਆਈ ਭਰਾਵਾਂ ਵੱਲੋਂ ਸਾਨੂੰ ਮਦਦ ਭੇਜੀ ਗਈ ਹੈ ਜਿਸ ਦੇ ਤਹਿਤ ਸੁਖਵਿੰਦਰ ਸਿੰਘ ਸੰਧੂ ਜੀ ਦੀ ਅਗਵਾਈ ਵਿੱਚ ਇਹ ਸਾਰਾ ਕਾਰਜ ਸੰਪੰਨ ਹੋਇਆ ਹੈ ਐੱਨਆਰਆਈ ਭਰਾਵਾਂ ਦਾ ਧੰਨਵਾਦ ਕਰਦਿਆਂ ਸਮਾਜ ਦੇ ਭਾਈਚਾਰੇ ਵੱਲੋਂ ਅਸ਼ਵਨੀ ਕੁਮਾਰ ਸਹੋਤਾ ਖੁਰਸ਼ੈਦਪੁਰ ਵੱਲੋਂ ਐਨਆਰਆਈ ਭਰਾਵਾਂ ਦਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਅਸ਼ਵਨੀ ਕੁਮਾਰ ਨੇ ਐਨਆਰਆਈ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਇਸ ਔਖੀ ਘੜੀ ਦੇ ਵਿੱਚ ਪਿੰਡ ਦੇ ਲੋਕਾਂ ਦਾ ਸਾਥ ਦਿਓ ਅਤੇ ਜਿੰਨਾ ਵੀ ਹੋ ਸਕੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਅਤੇ ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਸਮਾਜ ਲਈ ਐਨਆਰਆਈ ਖੜ੍ਹੇ ਹੋਏ ਨੇ ਇਸ ਮੌਕੇ ਤੇ ਸਰਪੰਚ ਗੁਲਜੀਤ ਸਿਘ,ਬਲਵੀਰ ਸਿੰਘ ਭੱਟੀ,ਅਸ਼ਵਨੀ ਕੁਮਾਰ ਸਹੋਤਾ,ਰਜਿੰਦਰ ਕੁਮਾਰ ਸਹੋਤਾ ਪੰਜਾਬ ਪ੍ਰਧਾਨ ਭੀਮ ਆਰਮੀ ਪੰਜਾਬ,ਅਮਰਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਖੁਰਸ਼ੈਦਪੁਰ ਇਸ ਮੌਕੇ ਤੇ ਹਾਜ਼ਰ ਸਨ