ਐਟਲਸ ਸਾਈਕਲ ਕੰਪਨੀ ਦੇ ਮਾਲਕ ਸੰਜੇ ਕਪੂਰ ਦੀ ਪਤਨੀ ਨਤਾਸ਼ਾ ਕਪੂਰ ਨੇ ਖੁਦਕੁਸ਼ੀ ਕਰ ਲਈ ਹੈ। ਉਸ ਦੀ ਲਾਸ਼ ਕੌਮੀ ਰਾਜਧਾਨੀ ਦਿੱਲੀ ਦੇ ਏਪੀਜੇ ਅਬਦੁੱਲ ਕਲਾਮ ਮਾਰਗ ਸਥਿਤ ਕੋਠੀ ਵਿੱਚ ਪੱਖੇ ਨਾਲ ਲਟਕਦੀ ਮਿਲੀ ਹੋਈ ਹੈ। ਖੁਦਕੁਸ਼ੀ ਦੇ ਕਾਰਨ ਆਰਥਿਕ ਵੀ ਹੋ ਸਕਦੇ ਹਨ ਯਾਦ ਰਹੇ ਐਟਲਸ ਸਾਈਕਲ ਕਿਸੇ ਸਮੇਂ ਭਾਰਤ ਦੀ ਨਾਮੀਂ ਸਾਈਕਲ ਬਣਾਉਣ ਵਾਲੀ ਕੰਪਨੀ ਸੀ ਪਰ ਪਿਛਲੇ ਸਾਲਾਂ ਵਿੱਚ ਇਹ ਕੰਪਨੀ ਘਾਟੇ ਵਿੱਚ ਚੱਲ ਰਹੀ ਹੈ। ਯਾਦ ਰਹੇ ਕਿ ਭਾਰਤ ਦਾ ਸਾਈਕਲ ਸੈਕਟਰ ਇਸ ਸਮੇਂ ਮੁਸ਼ਕਿਲਾਂ ਨਾਲ ਜੂਝ ਰਿਹਾ ਹੈ।