ਗੜ੍ਹਸ਼ੰਕਰ 21 ਜੂਨ (ਫੂਲਾ ਰਾਮ ਬੀਰਮਪੁਰ ,ਬਲਵੀਰ ਚੌਪੜਾ)ਸ਼ਹਿਰ ਦੀ ਦਾਣਾ ਮੰਡੀ ਦੇ ਨਜ਼ਦੀਕ ਆਏ ਮਕੈਨਿਕ ਦੀ ਏ ਸੀ ਦਾ ਕੰਮਰੈਸ਼ਰ ਫਟਣ ਨਾਲ ਮੌਕੇ ਤੇ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ।
ਦੁਪਿਹਰ ਬਾਅਦ ਮਾਹੌਲ ਉਸ ਸਮੇਂ ਤਣਾਅਪੂਰਣ ਹੋ ਗਿਆ ਜਦੋਂ ਦਾਣਾ ਮੰਡੀ ਗੜ੍ਹਸ਼ੰਕਰ ਦੇ ਨਜ਼ਦੀਕ ਕੇਲੇ ਦੇ ਗੋਦਾਮ ਤੇ ਏ ਸੀ ਠੀਕ ਕਰਨ ਆਏ ਐਮ ਚਿਲ ਕੰਪਨੀ ਦੇ ਕਰਿੰਦਿਆ ਨਾਲ ਹਾਦਸਾ ਵਾਪਰ ਗਿਆ।ਜੋ ਏ ਸੀ ਦਾ ਕੰਪਰੈਸ਼ਰ ਨਾਲ ਇਕ ਵਿਅਕਤੀ ਦੀ ਮੌਤ ਅਤੇ ਇਕ ਜ਼ਖਮੀ ਹੋ ਗਿਆ। ਏ ਸੀ ਦਾ ਕੰਪਰੈਸ਼ਰ ਫਟਣ ਦਾ ਧਮਾਕਾ ਇਨ੍ਹਾਂ ਜ਼ਬਰਦਸਤ ਸੀ ਕਿ ਮ੍ਰਿਤਕ ਦੇਹ ਦੇ ਚੀਥੜੇ ਤੱਕ ਉਡ ਗਏ।ਇਸ ਨਾਲ ਦਹਿਸ਼ਤ ਦਾ ਮਹੌਲ ਬਣ ਗਿਆ।
ਮੌਕੇ ਤੇ ਡੀ ਐਸ ਪੀ ਗੜ੍ਹਸ਼ੰਕਰ ਸਤੀਸ਼ ਕੁਮਾਰ ਅਤੇ ਇਕਬਾਲ ਸਿੰਘ ਐਸ ਐਚ ਓ ਗੜ੍ਹਸ਼ੰਕਰ ਆਪਣੀ ਪੁਲਿਸ ਟੀਮ ਨਾਲ ਪੁੱਜੇ ਅਤੇ ਤਫਦੀਸ਼ ਸ਼ੁਰੂ ਕਰ ਦਿੱਤੀ ਹੈ।ਜ਼ਖਮੀ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਦਾਖ਼ਿਲ ਕਰਵਾਇਆ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ।ਮ੍ਰਿਤਕ ਦੀ ਪਹਿਚਾਣ ਸੁਰਿੰਦਰ ਸਿੰਘ ਪੁੱਤਰ ਉਮ ਪ੍ਰਕਾਸ਼ ਰੁੜਕੀ ਰੋਹਤਕ ਵਜੋਂ ਹੋਈ ਹੈ।