ਸ਼ਾਹਕੋਟ ਮਲਸੀਆ (ਸਾਹਬੀ ਦਾਸੀਕੇ)

ਕੋਵਿਡ-19 ਦੇ ਖਤਰੇ ਦਰਮਿਆਨ ਏਅਰ ਕੰਡੀਸ਼ਨਰਾਂ ਅਤੇ ਕੂਲਰਾਂ ਦੀ ਸਾਵਧਾਨੀ ਦੇ ਨਾਲ ਵਰਤੋਂ ਕਰਨ ਲੋਕ; ਸਬਜ਼ੀਆਂ-ਫਲ ਖਰੀਦਦੇ ਸਮੇਂ ਵੀ ਸਾਵਧਾਨੀ ਵਰਤਣ
ਸ਼ਾਹਕੋਟ, 08 ਮਈ: ਕੋਰੋਨਾ ਸੰਕਤ ਦਰਮਿਆਨ ਇੱਕ ਪਾਸੇ ਵਾਇਰਸ ਦੇ ਨਾਲ ਜੰਗ ਜਾਰੀ ਹੈ, ਤਾਂ ਦੂਜੇ ਪਾਸੇ ਲੋਕਾਂ ਨੂੰ ਆਪਣੀ ਰੋਜ਼ਾਨਾ ਦੀ ਆਦਤ ਬਦਲਣ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ। ਤਾਪਮਾਨ ਵਿੱਚ ਵਾਧੇ ਤੋਂ ਬਾਅਦ ਲੋਕਾਂ ਨੂੰ ਏਸੀ ਅਤੇ ਕੂਲਰਾਂ ਦੀ ਲੋੜ ਮਹਿਸੂਸ ਹੋਣ ਲੱਗੀ ਹੈ। ਅਜੀਹੇ ਵਿੱਚ ਸਿਹਤ ਵਿਭਾਗ ਵੱਲੋਂ ਇਨ੍ਹਾਂ ਦੀ ਵਰਤੋਂ ਸਬੰਧੀ ਕੁਝ ਸੁਝਾਅ ਦਿੱਤੇ ਗਏ ਹਨ। ਸੀਐਚਸੀ ਸ਼ਾਹਕੋਟ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਉਂਕਿ ਕੋਰੋਨਾ ਵਾਇਰਸ ਨਮੀ ਅਤੇ ਬੰਦ ਮਾਹੌਲ ਵਿੱਚ ਤੇਜ਼ੀ ਨਾਲ ਫੈਲਦਾ ਹੈ, ਇਸ ਲਈ ਲੋਕਾਂ ਨੂੰ ਇਹੀ ਸਲਾਹ ਹੈ ਕਿ ਉਹ ਏਸੀ ਅਤੇ ਕੂਲਰਾਂ ਦੀ ਵਰਤੋਂ ਘੱਟ ਤੋਂ ਘੱਟ ਕਰਨ ਅਤੇ ਜੇਕਰ ਵਰਤੋਂ ਕਰਦੇ ਹਨ, ਤਾਂ ਇਸ ਵਿੱਚ ਸਾਵਧਾਨੀਆਂ ਵਰਤਣ।

ਐਸਐਮਓ ਡਾ. ਦੁੱਗਲ ਨੇ ਕਿਹਾ ਕਿ ਏਸੀ ਚਲਾਉਂਦੇ ਸਮੇਂ ਲੋਕ ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰ ਦਿੰਦੇ ਹਨ। ਲੇਕਿਨ ਹੁਣ ਇਸ ਤੋਂ ਪਰਹੇਜ਼ ਕਰਨਾ ਹੋਵੇਗਾ। ਏਸੀ ਜਾਂ ਕੂਲਰ ਚਲਾਉਂਦੇ ਸਮੇਂ ਕਮਰੇ ਦੀ ਕੋਈ ਇੱਕ ਖਿੜਕੀ ਖੁੱਲੀ ਰੱਖੀ ਜਾਵੇ ਜਾਂ ਐਗਜਾਸਟ ਫੈਨ ਦੀ ਵਰਤੋਂ ਕੀਤੀ ਜਾਵੇ, ਤਾਂ ਜੋ ਕਮਰੇ ਵਿੱਚ ਤਾਜ਼ੀ ਹਵਾ ਆਉਂਦੀ ਰਹੇ।ਇਸੇ ਤਰ੍ਹਾਂ ਅਜੀਹੇ ਸਥਾਨ, ਜਿੱਥੇ ਏਸੀ/ਕੂਲਰ ਚਲਾਏ ਜਾਂਦੇ ਹਨ, ਨੂੰ ਦਿਨ ਵਿੱਚ ਇੱਕ-ਦੋ ਵਾਰ ਪੂਰੀ ਤਰ੍ਹਾਂ ਖੋਲਿਆ ਜਾਵੇ, ਤਾਂ ਜੋ ਤਾਜ਼ਾ ਹਵਾ ਦਾ ਪ੍ਰਵਾਹ ਹੋ ਸਕੇ। ਏਸੀ ਚਲਾਉਣ ਤੇ ਕਮਰੇ ਦਾ ਤਾਪਮਾਨ 24 ਤੋਂ 27 ਡਿਗ੍ਰੀ ਦੇ ਵਿਚਕਾਰ ਹੀ ਰੱਖਿਆ ਜਾਵੇ ਅਤੇ ਨਮੀ ਦੀ ਮਾਤਰਾ 40 ਤੋਂ 70 ਫੀਸਦੀ ਦੇ ਵਿਚਕਾਰ ਹੋਵੇ।ਏਸੀ ਅਤੇ ਫਿਲਟਰਾਂ ਦੀ ਨਿਯਮਿਤ ਸਫਾਈ ਕੀਤੀ ਜਾਵੇ। ਕੂਲਰ ਦੇ ਪਾਣੀ ਨੂੰ ਵੀ ਨਿਯਮਿਤ ਤੌਰ ਤੇ ਬਦਲਿਆ ਜਾਵੇ ਅਤੇ ਇਸਦੇ ਟੈਂਕ ਦੀ ਸਾਬਣ ਨਾਲ ਸਫਾਈ ਕੀਤੀ ਜਾਵੇ। ਡਾ. ਦੁੱਗਲ ਨੇ ਕਿਹਾ ਕਿ ਜੇਕਰ ਘਰ ਵਿੱਚ ਕਿਸੇ ਨੂੰ ਖਾਂਸੀ-ਜੁਕਾਮ ਹੋਵੇ, ਤਾਂ ਬਿਹਤਰ ਇਹੀ ਹੈ ਕਿ ਉਸਨੂੰ ਏਸੀ ਵਾਲੇ ਕਮਰੇ ਵਿੱਚ ਨਾ ਪਾਇਆ