ਗੜ੍ਹਸ਼ੰਕਰ (ਬਲਵੀਰ ਚੌਪੜਾ)

ਏ ਵਾਈ ਸੈਲੂਸ਼ਨਸ ਸੋਸ਼ਲ ਵੈਲਫੇਅਰ ਸੁਸਾਇਟੀ ਸੈਲਾ ਖੁਰਦ ਵੱਲੋ ਭਾਈ ਘਨੱਈਆ ਬਲੱਡ ਬੈੰਕ ਹੁਸ਼ਿਆਰਪੁਰ ਵਿੱਖੇ ਇੰਦਰਜੀਤ ਸਿੰਘ ਬਾਰਿਆਣਾ ਦੀ ਅਗਵਾਈ ਚ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵਲੋਂ ਕੀਤੀ ਗਿਆ ।ਇਸ ਮੌਕੇ ਭਾਈ ਘਨੱਈਆ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜਸਵੀਰ ਸਿੰਘ ਪਾਵਹਾ ਦੀ ਹਾਜ਼ਰੀ ਚ 15 ਵਿਅਕਤੀਆਂ ਨੇ ਖ਼ੂਨਦਾਨ ਕੀਤਾ।ਇਸ ਮੌਕੇ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਸੁਸਾਇਟੀ ਦੇ ਕਾਰਜਕਰਤਾ ਦੀ ਪ੍ਰਸੰਸਾ ਕਰਦਿਆਂ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਸਬੰਧੀ ਜਾਣਕਾਰੀ ਦਿੱਤੀ । ਇਸ ਮੌਕੇ ਰਣਧੀਰ ਭਾਰਜ ,ਅਮੀਜੋਤ ਸਿੰਘ ,ਹਰਜੀਤ ਮਠਾਰੂ,ਗੁਰਸੇਵ ਧਮਾਈ ,ਅਲੋਕ ਰਾਣਾ ,ਰਿੰਕੂ ਭੰਮੀਆ,ਇੰਦਾ ਦਦਿਆਲਾ ,ਮਨਦੀਪ ਕੋਟ ਫ਼ਤੂਹੀ ਤੇ ਇੰਦਰਵੀਰ ਡਾਨਸੀਵਲ ਆਦਿ ਹਾਜ਼ਰ ਸਨ।