ਸ਼ਾਹਕੋਟ/ਮਲਸੀਆਂ,13 ਮਾਰਚ(ਸਾਹਬੀ ਦਾਸੀਕੇ)ਏ.ਪੀ.ਐਸ. ਆਫ ਨਰਸਿੰਗ, ਮਲਸੀਆਂ ਵਿਖੇ ਪ੍ਰਬੰਧਕ ਸ੍ਰੀ ਰਾਮ ਮੂਰਤੀ ਦੀ ਅਗਵਾਈ ਹੇਠ ਅਤੇ ਸਿਵਲ ਹਸਪਤਾਲ ਸ਼ਾਹਕੋਟ ਦੇ ਸਹਿਯੋਗ ਨਾਲ ਬੇਟੀ ਬਚਾਓ ਬੇਟੀ ਪੜਾਉ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ।ਇਸ ਸਮਾਗਮ ਵਿਚ ਵਿਸੇਸ਼ ਤੋਰ ਤੇ ਸ:ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਐਮ ਐਲ ਏ ਹਲਕਾ ਸ਼ਾਹਕੋਟ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।ਸਮਾਗਮ ਦੀ ਸੁਰੂਆਤ ਜੋਤੀ ਜਗ੍ਹਾ ਕੇ ਕੀਤੀ ਗਈ।ਪ੍ਰਿੰਸੀਪਲ ਵੋਨੀਟਾ ਚੋਹਾਨ ਮੁੱਖ ਮਹਿਮਾਨ ਅਤੇ ਆਏ ਮਹਿਮਾਨ ਨੂੰ ਜੀ ਆਇਆ ਆਖਿਆ ਅਤੇ ਕਿਹਾ ਕਿ ਸਾਨੂੰ ਸਾਨੂੰ ਧੀਆਂ ਨੂੰ ਵੀ ਪੁੱਤਰਾਂ ਵਾਂਗ ਹੀ ਪਿਆਰ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਔਰਤਾਂ ਨੂੰ ਵੀ ਆਪਣੇ ਹੱਕਾਂ ਲਈ ਅਵਾਜ਼ ਉਠਾਉਣੀ ਚਾਹੀਦੀ ਹੈ।ਅਤੇ ਹਮੇਸ਼ਾ ਜੁਲਮ ਦੇ ਖਿਲਾਫ ਖੜ੍ਹੇ ਹੋਣਾ ਚਾਹੀਦਾ ਹੈ।ਸਮਾਗਮ ਵਿੱਚ ਬੋਲਦਿਆਂ ਸ:ਹਰਦੇਵ ਸਿੰਘ ਲਾਡੀ ਸੇਰੋਵਾਲੀਆ ਐਮ ਐਲ ਏ ਹਲਕਾ ਸ਼ਾਹਕੋਟ ਨੇ ਦੱਸਿਆ ਕਿ ਪੰਜਾਬ ਸਰਕਾਰ ਧੀਆਂ ਨੂੰ ਬਰਾਬਰ ਦੇ ਹੱਕ ਦਵਾਉਣ ਲਈ ਵਚਨਬੱਧ ਹੈ।ਅਤੇ ਸਰਕਾਰ ਕਈ ਤਰ੍ਹਾਂ ਦੀਆਂ ਸਕੀਮਾਂ ਰਾਹੀਂ ਧੀਆਂ ਉੱਚ ਸਿਖਿਆ ਲਈ ਉਪਰਾਲੇ ਕਰ ਰਹੀਆਂ ਹਨ।ਉਨ੍ਹਾਂ ਕਿਹਾ ਕਿ ਪੀ.ਐਸ. ਕਾਲਜ ਆਫ ਨਰਸਿੰਗ, ਮਲਸੀਆਂ ਇਸ ਇਲਾਕੇ ਵਿੱਚ ਵਿਦਿਆ ਦੇ ਖੇਤਰ ਵਿੱਚ ਸਹੁਮੁੱਲਾ ਯੋਗਦਾਨ ਪਾ ਰਿਹਾ ਹੈ।ਇਸ ਦੇ ਨਾਲ ਉਨ੍ਹਾਂ ਨੇ ਨੋਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ ਅਤੇ ਆਪਣੇ ਇਲਾਕੇ ਵਿਚੋਂ ਨਸਿਆਂ ਦੇ ਕੋਹੜ ਨੂੰ ਦੂਰ ਕਰਨ ਲਈ ਸਰਕਾਰ ਨਾਲ ਸਹਿਯੋਗ ਕਰਨ ਲਈ ਅਪੀਲ ਕੀਤੀ।ਇਸ ਮੌਕੇ ਐਸ. ਐਮ. ਸ਼ਾਹਕੋਟ ਸ੍ਰੀ ਏ.ਐਸ. ਦੂਗਲ ਨੇ ਵੀ ਸਬੋਧਨ ਕੀਤਾ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਸਮਾਜ ਵਿਚ ਫੈਲ ਰਹੀਆਂ ਕੁਰੀਤੀਆਂ ਖਿਲਾਫ ਲੜਾਈ ਲੜਨ ਦੀ ਲੋੜ ਹੈ।ਇਸ ਮੌਕੇ ਡਾ. ਧੀਰਜ ਕੁਮਾਰ ਮੈਡੀਕਲ ਅਫਸਰ ਸ਼ਾਹਕੋਟ ਨੇ ਲੋਕਾਂ ਨੂੰ ਕਰੋਨਾ ਵਾਇਰਸ ਵਾਰੇ ਜਾਣਕਾਰੀ ਦਿੱਤੀ ਅਤੇ ਇਸ ਤੋਂ ਬਚਾਅ ਦੇ ਤਰੀਕਿਆਂ ਵਾਰੇ ਵੀ ਜਾਣਕਾਰੀ ਦਿੱਤੀ।ਇਸ ਮੌਕੇ ਲੋਕਾਂ ਨੂੰ ਹੱਥ ਸਾਫ ਕਰਨ ਦੀ ਸਹੀ ਵਿਧੀ ਬਾਰੇ ਵੀ ਦੱਸਿਆ ਗਿਆ।ਇਸ ਮੌਕੇ ਬੋਲਦਿਆਂ ਡੀ.ਐਸ. ਪੀ.ਸ਼ਾਹਕੋਟ ਸ:ਪਿਆਰਾ ਸਿੰਘ ਨੇ ਵੀ ਸਬੋਧਨ ਕੀਤਾ ਤੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਭਰੂਣ ਹੱਤਿਆ ਅਤੇ ਨਸ਼ੇ ਦੇ ਵਿਰੁੱਧ ਪੁਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ ਪਰ ਲੋਕਾਂ ਨੂੰ ਵੀ ਪੁਲਿਸ ਨਾਲ ਸਹਿਯੋਗ ਕਰਨਾ ਚਾਹੀਦਾ ਹੈ।ਅਤੇ ਜਿਥੇ ਕੀਤੇ ਵੀ ਕਿਸੇ ਕਿਸਮ ਦਾ ਕੋਈ ਜੁਰਮ ਹੋ ਰਿਹਾ ਹੋਵੇ ਤਾਂ ਪੁਲਿਸ ਨੂੰ ਇਤਲਾਹ ਦਿਉ ਪੁਲਿਸ ਤਰੁੰਤ ਕਾਰਵਾਈ ਕਰੇਗੀ।ਇਸ ਮੌਕੇ ਡਾ.ਚੰਦਨ ਮਿਸਰਾ ਜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਕਰੋਨਾ ਵਾਇਰਸ ਬਾਰੇ ਫੈਲ ਰਹੀਆਂ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਮੁਸਕਿਲ ਹੋਵੇ ਤਾਂ ਨੇੜੇ ਦੇ ਹਸਪਤਾਲ ਵਿੱਚ ਸੰਪਰਕ ਕਰਨ ਚਾਹੀਦਾ ਹੈ।

ਇਸ ਮੋਕੇ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਭਰੂਣ ਹੱਤਿਆ ਉਪਰ ਇੱਕ ਨਾਟਕ ਵੀ ਪੇਸ਼ ਕੀਤਾ ਗਿਆ ਜਿਸਦੀ ਆਏ ਮਹਿਮਾਨਾਂ ਨੇ ਸਲਾਘਾ ਕੀਤੀ ਇਸ ਮੌਕੇ ਇੱਕ ਪੋਸਟਰ ਮੁਕਾਬਲਾ ਵੀ ਕਰਵਾਇਆ ਗਿਆ।ਜਿਸ ਵਿੱਚ ਕੁਨਾਲ ਚੋਹਾਨ ਅਤੇ ਜਾਕਿਰ ਹੁਸੈਨ ਨੇ ਪਹਿਲਾਂ, ਜਸਪ੍ਰੀਤ ਕੌਰ ਅਤੇ ਸੁਖਜੀਤ ਕੌਰ ਨੇ ਦੂਜਾ ਅਤੇ ਆਰਤੀ ਨੇ ਤੀਜਾ ਸਥਾਨ ਹਾਸਲ ਕੀਤਾ।ਸਿਵਲ ਹਸਪਤਾਲ ਵੱਲੋਂ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ।ਇਸ ਮੌਕੇ ਪਤਰਕਾਰਾਂ ਨਾਲ ਗੱਲਾਂ ਕਰਦਿਆਂ ਪ੍ਰਬੰਧਕ ਸ੍ਰੀ ਰਾਮ ਮੂਰਤੀ ਜੀ ਨੇ ਦੱਸਿਆ ਕਿ ਇਹ ਨਰਸਿੰਗ ਕਾਲਜ ਇਲਾਕੇ ਦੀਆਂ ਬੱਚਿਆਂ ਲਈ ਵਰਦਾਨ ਸਿੱਧ ਹੋ ਰਿਹਾ ਹੈ।ਬੱਚਿਆਂ ਇਸ ਵਿਚ ਨਰਸਿੰਗ ਕੋਰਸ ਕਰਕੇ ਸਵੈ ਨਿਰਭਰ ਹੋਣ ਦੇ ਨਾਲ-ਨਾਲ ਭਰੂਣ ਹੱਤਿਆ ਤੇ ਵੀ ਲਗਾਮ ਲਗਾਈ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਔਰਤ ਵਰਗ ਦਾ ਵਿਸ਼ੇਸ਼ ਸਨਮਾਨ ਕਰਨਾ ਚਾਹੀਦਾ ਹੈ।ਸਮਾਗਮ ਵਿੱਚ ਐਸ. ਐਚ.ਅ.ਸ਼ਾਹਕੋਟ ਸੁਰਿੰਦਰ ਕੁਮਾਰ, ਵਰਿੰਦਰ ਗਿੱਲ ਹੈਲਥ ਵਰਕਰ, ਕਾਲਜ ਸਟਾਫ ਵਿਚ ਜਸਵਿੰਦਰ, ਮਿਸ ਨੇਹਾ, ਕੁਲਦੀਪ ਚੋਹਾਨ, ਗੁਰਪ੍ਰੀਤ ਕੌਰ,ਆਰ ਚਤੁਰਵੇਦੀ, ਗੁਰਪ੍ਰੀਤ ਕੌਰ, ਮਨਦੀਪ ਕੌਰ, ਸਿਮਰਨਜੀਤ ਕੌਰ, ਜਸਮੇਲ ਕੌਰ, ਇੰਦਰਬੀਰ ਕੌਰ, ਸੁਨੇਹਾ ਬੱਤਰਾ, ਮਨਜੀਤ ਸਿੰਘ, ਹਰਜੀਤ ਸਿੰਘ, ਜਗਦੀਸ਼ ਕੌਰ ਸੀ.ਡੀ.ਪੀ.ਉ.,ਆਗਨਵਾੜੀ ਵਰਕਰ, ਹੈਲਥ ਵਰਕਰ, ਇਲਾਕੇ ਦੇ ਸਰਪੰਚ ਅਤੇ ਹੋਰ ਪਤਵੰਤੇ ਸੱਜਣਾਂ ਸਾਮਿਲ ਹੋਏ।