ਨੂਰਮਹਿਲ 1 ਫਰਵਰੀ

(ਨਰਿੰਦਰ ਭੰਡਾਲ )

ਨਗਰ ਕੌਸ਼ਲ ਨੂਰਮਹਿਲ ਤੋਂ ਨੂਰਮਹਿਲ ਪੱਤਰਕਾਰ ਐਸੋਸੀਏਸ਼ਨ ਵਲੋਂ ਸਾਂਝੇ ਤੌਰ ਤੇ ਨਕੋਦਰ ਦੇ ਏ.ਐਸ.ਪੀ.ਵਸਤਲਾ ਗੁਪਤਾ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਲਾਂਬਾ ਨੇ ਦੱਸਿਆ ਹੈ ਕਿ ਮੈਡਮ ਗੁਪਤਾ ਦਾ 5 ਫਰਵਰੀ 11 ਵਜੇ ਨਗਰ ਕੌਸ਼ਲ ਦੇ ਦਫਤਰ ਵਿੱਚ ਵਿੱਚ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਜਗਤਮੋਹਣ ਸ਼ਰਮਾਂ ਕਰਨਗੇ। ਜਿਕਰਯੋਗ ਹੈ ਕਿ ਕਸਬਾ ਨੂਰਮਹਿਲ ਦੀ ਇਤਿਹਾਸਿਕ ਸਰਾਂ ਦੇ ਸਾਹਮਣੇ ਲੰਬੇ ਅਰਸੇ ਤੋਂ ਨਜਾਇਜ ਕਬਜ਼ਿਆਂ ਮੁਕਤ ਕਰਵਾਇਆ। ਇਸ ਸ਼ਲਾਘਾਯੋਗ ਕਾਰਜ ਕਰਕੇ ਉਨ੍ਹਾਂ ਨੂੰ ਇਹ ਵਿਸ਼ੇਸ਼ ਸਨਮਾਨ ਦਿੱਤਾ ਜਾ ਰਿਹਾ ਹੈ।