ਦਿਨਕਰ ਸੰਧੂ ਦੇ ਜਨਮ ਦਿਵਸ ਮੌਕੇ ਰੈਡ ਰਿਬਨ ਲਗਾਕੇ ਏਡਜ਼ ਖ਼ਿਲਾਫ ਪ੍ਰਚਾਰ ਦੇ ਨਾਲ ਨਾਲ ਕੇਕ ਦੀ ਰਸਮ ਅਦਾ ਕਰਦੇ ਹੋਏ ਮੰਡਲ ਮੈਂਬਰਾਂ ਦੀ ਇੱਕ ਤਸਵੀਰ।

(ਅਸ਼ੋਕ ਲਾਲ)
ਏਡਜ਼ ਇੱਕ ਲਾ-ਇਲਾਜ਼ ਬਿਮਾਰੀ ਹੈ। ਇਹ ਰੋਗ ਕੋਈ ਕੁਦਰਤੀ ਰੋਗ ਨਹੀਂ ਬਲਕਿ ਇਨਸਾਨ ਖ਼ੁਦ ਦੀਆਂ ਗ਼ਲਤੀਆਂ ਕਾਰਣ ਇਸਦਾ ਸ਼ਿਕਾਰ ਹੁੰਦਾ ਹੈ। ਇਸ ਬਿਮਾਰੀ ਦੇ ਰੋਗੀ ਦਾ ਅੰਤ ਬਹੁਤ ਔਖਾ ਅਤੇ ਬਦਨਾਮੀ ਭਰਿਆ ਹੁੰਦਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਆਪਣੇ ਬੇਟੇ ਦਿਨਕਰ ਸੰਧੂ ਦੇ ਜਨਮ ਦਿਵਸ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਕੀਤਾ। ਉਹਨਾਂ ਕਿਹਾ ਸਾਨੂੰ ਆਪਣੀਆਂ ਖੁਸ਼ੀਆਂ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਦੇ ਇਰਾਦੇ ਨਾਲ ਮਨਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਹੁਣ ਛੋਟੀ ਉਮਰ ਦੇ ਬੱਚੇ ਵੀ ਇਸ ਨਾ-ਮੁਰਾਦ ਬਿਮਾਰੀ ਦੇ ਸ਼ਿਕੰਜੇ ਵਿੱਚ ਵਧੇਰੇ ਤੌਰ ਤੇ ਆ ਰਹੇ ਹਨ। ਐਚ.ਆਈ. ਵੀ / ਏਡਜ਼ ਵਾਰੇ ਪਤਾ ਹੋਣਾ ਹਰ ਵਰਗ ਅਤੇ ਹਰ ਉਮਰ ਦੇ ਲੋਕਾਂ ਲਈ ਜਰੂਰੀ ਹੈ। 6 ਮਹੀਨੇ ਵਿੱਚ ਇੱਕ ਵਾਰ ਜ਼ਰੂਰ ਐਚ.ਆਈ. ਵੀ / ਏਡਜ਼ ਦਾ ਟੈਸਟ ਕਰਵਾਉਣਾ ਚਾਹੀਦਾ ਹੈ। ਇਹ ਟੈਸਟ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਹੁੰਦੇ ਹਨ ਅਤੇ ਮਰੀਜ਼ ਦਾ ਨਾਮ ਵੀ ਗੁਪਤ ਰੱਖਿਆ ਜਾਂਦਾ ਹੈ। ਸਕੂਲਾਂ-ਕਾਲਜਾਂ ਅਤੇ ਹੋਰ ਸਰਕਾਰੀ ਗ਼ੈਰ ਸਰਕਾਰੀ ਅਦਾਰਿਆਂ ਵਿੱਚ ਏਡਜ਼ ਖ਼ਿਲਾਫ਼ ਪ੍ਰਚਾਰ ਹੋਣਾ ਸਮੇਂ ਦੀ ਪ੍ਰਮੁੱਖ ਲੋੜ ਹੈ। ਮੰਡਲ ਪ੍ਰਧਾਨ ਅਸ਼ੋਕ ਸੰਧੂ ਨੇ ਦੱਸਿਆ ਕਿ ਅਜੋਕੇ ਦੌਰ ਵਿਚ ਇਸ ਬਿਮਾਰੀ ਦੇ ਫੈਲਣ ਦੋ ਪ੍ਰਮੁੱਖ ਕਾਰਣ ਹਨ। ਇੱਕ ਜਦੋਂ ਇਨਸਾਨ ਆਪਣੇ ਧਰਮ ਤੋਂ ਬੇਮੁੱਖ ਹੋਕੇ ਜਗ੍ਹਾ-ਜਗ੍ਹਾ ਅਸੁਰੱਖਿਅਤ ਯੌਨ ਸੰਬੰਧ ਬਣਾਉਂਦਾ ਹੈ, ਦੂਜਾ ਜਦੋਂ ਨੌਜਵਾਨ ਪੀੜ੍ਹੀ ਜਾਂ ਕੋਈ ਹੋਰ ਇਨਸਾਨ ਨਸ਼ੇ ਦਾ ਟੀਕਾ ਲਗਾਉਣ ਵੇਲੇ ਸੂਈਆਂ ਆਪਸ ਵਿੱਚ ਸਾਂਝੀਆਂ ਕਰ ਲੈਂਦੇ ਹਨ। ਲਿਹਾਜ਼ਾ ਸਾਨੂੰ ਏਡਜ਼ ਦੀ ਰੋਕਥਾਮ ਲਈ ਏਡਜ਼ ਹੋਣ ਦੇ ਕਾਰਣਾਂ ਨੂੰ ਬਾਰੀਕੀ ਵਿੱਚ ਜਾਣਨਾ ਅਤਿ ਮਹੱਤਵਪੂਰਨ ਹੈ।
ਇਸ ਨੇਕ ਕਾਰਜ ਨੂੰ ਨੇਪੜੇ ਚਾੜਣ ਵਿੱਚ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਆਪਣਾ ਵਡਮੁੱਲਾ ਸਹਿਯੋਗ ਪਾਇਆ। ਲਗਭਗ 700 ਤੋਂ ਵੱਧ ਹਰ ਵਰਗ ਉਮਰ ਦੀਆਂ ਔਰਤਾਂ-ਮਰਦਾਂ ਦੇ ਰੈਡ ਰਿਬਨ ਲਗਾਏ ਅਤੇ ਏਡਜ਼ ਤੋਂ ਬਚਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ, ਜਨਰਲ ਸਕੱਤਰ ਸ਼ਰਨਜੀਤ ਬਿੱਲਾ, ਵਿਸ਼ੇਸ਼ ਸਕੱਤਰ ਬਬਿਤਾ ਸੰਧੂ, ਕੈਸ਼ੀਅਰ ਰਾਮ ਮੂਰਤੀ ਜਗਪਾਲ, ਪ੍ਰੈਸ ਸਕੱਤਰ ਅਨਿਲ ਸ਼ਰਮਾ, ਪੀ.ਆਰ.ਓ ਅਮਨ ਕੁਮਾਰ, ਸੀਨੀਅਰ ਮੀਤ ਪ੍ਰਧਾਨ ਹਰੀਸ਼ ਮੈਹਨ, ਕੋਆਰਡੀਨੇਟਰ ਦਿਨਕਰ ਸੰਧੂ, ਵਿਸ਼ੇਸ਼ ਸਲਾਹਕਾਰ ਮਾਸਟਰ ਓਮ ਪ੍ਰਕਾਸ਼ ਜੰਡੂ, ਮਾਸਟਰ ਸੁਭਾਸ਼ ਢੰਡ ਤੋਂ ਇਲਾਵਾ ਇਲਾਕੇ ਦੇ ਪ੍ਰਮੁੱਖ ਸਮਾਜ ਸੇਵੀ ਭੂਸ਼ਣ ਸ਼ਰਮਾ, ਮਨਦੀਪ ਸ਼ਰਮਾ, ਸੀਤਾ ਰਾਮ ਸੋਖਲ, ਰਮਾ ਸੋਖਲ, ਅਸ਼ੋਕ ਕੰਦੋਲਾ, ਗੁਰਵਿੰਦਰ ਸੋਖਲ, ਆਂਚਲ ਸੰਧੂ ਸੋਖਲ, ਲਵਲੀ ਕੁਮਾਰ, ਵਿੱਕੀ ਸੋਖਲ, ਸੋਨੀਆਂ ਸੋਖਲ, ਦਿਕਸ਼ਿਤ ਕੋਹਲੀ ਅਤੇ ਗੁਰਛਾਇਆ ਸੋਖਲ ਨੇ ਏਡਜ਼ ਖ਼ਿਲਾਫ ਵਿੱਢੀ ਮੁਹਿੰਮ ਵਿੱਚ ਹਿੱਸਾ ਪਾਇਆ ਅਤੇ ਦਿਨਕਰ ਸੰਧੂ ਦਾ ਜਨਮ ਦਿਨ ਵੀ ਚਾਵਾਂ-ਸੱਧਰਾਂ ਨਾਲ ਮਨਾਇਆ।