Home Punjabi-News ਏਅਰ ਇੰਡੀਆ ਨੇ ਜਹਾਜ਼ ‘ਤੇ ਬਣਾਇਆ ੴ ਦਾ ਲੋਗੋ – ਹੋ ਰਹੀ...

ਏਅਰ ਇੰਡੀਆ ਨੇ ਜਹਾਜ਼ ‘ਤੇ ਬਣਾਇਆ ੴ ਦਾ ਲੋਗੋ – ਹੋ ਰਹੀ ਚਰਚਾ

ਗੁਰੂ ਨਾਨਕ ਜੀ ਦੇ 550 ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਜਿਥੇ ਪੂਰੀ ਦੁਨੀਆ ‘ਚ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਉਥੇ ਹੀ ਏਅਰ ਇੰਡੀਆ ਇਸ ਮੌਕੇ ਆਪਣੇ ਜਹਾਜ਼ ‘ਤੇ ‘ਏਕ ਓਂਕਾਰ'(ੴ) ਲੋਗੋ ਪੇਂਟ ਕਰਕੇ ਮਨਾ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਹੈ।

ਏਅਰ ਇੰਡੀਆ ਆਪਣੇ ਬੋਇੰਗ 787 ‘ਤੇ ਧਾਰਮਿਕ ਚਿੰਨ੍ਹ ਲਗਾਏਗੀ ਜੋ 31 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਸਟੈਨਸਟਡ (ਯੂਕੇ) ਲਈ ਉਡਾਣ ਭਰੇਗੀ।

ਇਹ ਆਪਣੇ ਇਤਿਹਾਸ ਵਿਚ ਪਹਿਲੀ ਵਾਰ ਹੋਵੇਗਾ, ਜਦੋਂ 22 ਅਕਤੂਬਰ ਨੂੰ ਹਸਤਾਖਰ ਕੀਤੇ ਗਏ ਬੋਰਡ ਨੋਟ ਅਨੁਸਾਰ ਏਅਰ ਇੰਡੀਆ ਆਪਣੇ ਜਹਾਜ਼ ਦੇ ਪਰ ਉੱਤੇ ਪੇਂਟ ਕਰੇਗੀ।

ਏਅਰ ਇੰਡੀਆ ਦੁਆਰਾ ਕੀਤੇ ਇਸ ਉਪਰਾਲੇ ਸਦਕਾ ਸੋਸ਼ਲ ਮੀਡੀਆ ‘ਤੇ ਇਸ ਕਾਰਜ ਦੀ ਖੂਬ ਪ੍ਰਸ਼ੰਸਾ ਹੋ ਰਹੀ ਹੈ।