ਨਕੋਦਰ :- ( ਟੋਨੀ ) ਨਕੋਦਰ ਸ਼ਹਿਰ ਦੇ ਅੰਦਰ ਅਤੇ ਨਕੋਦਰ ਦੇ ਇਰਦ ਗਿਰਦ ਦੇ ਇਲਾਕਿਆਂ ‘ ਚ ਚੋਰੀਆਂ ਅਤੇ ਲੁੱਟਮਾਰ ਦੀਆਂ ਵਾਰਦਾਤਾ ‘ਵੱਧਦੀਆਂ ਜਾ ਰਹੀਆਂ ਹਨ ਅਤੇ ਅਜਿਹੀਆਂ ਘਟਨਾਵਾਂ ਰੁਕਨ ਦਾ ਨਾ ਨਹੀਂ ਲੈ ਰਹੀਆਂ। ਅਤੇ ਇੱਥੇ ਦਾ ਪੁਲਿਸ ਪ੍ਰਸ਼ਾਸਨ ਇਨ੍ਹਾਂ ਚੋਰ ਲੁਟੇਰਿਆਂ ਨੂੰ ਫੜਨ ‘ ਚ ਨਾਕਾਮ ਸਾਬਤ ਹੋ ਰਿਹਾ ਹੈ। ਪੁਲਸ ਸਿਰਫ ਧਿਆਨ ਚਲਾਨ ਕੱਟਣ ਤੇ ਹੀ ਲੱਗਾ ਹੋਇਆ ਹੈ ਬੀਤੇ ਦਿਨੀਂ ਏਅਰਟੈਲ ਕੰਪਨੀ ਦਾ ਡਿਸਟ੍ਰੀਬਿਉਟਰ ਸੰਦੀਪ ਕੁਮਾਰ ਜੋ ਕਿ ਮੱਲੀਆਂ ਖੁਰਦ ਦਾ ਰਹਿਣ ਵਾਲਾ ਹੈ, ਅਤੇ ਉਸਨੇ ਅਪਣਾ ਦਫ਼ਤਰ ਨਕੋਦਰ ਦੇ ਪੁਲਿਸ ਸਟੇਸ਼ਨ ਦੇ ਨਜਦੀਕ ਪੈਂਦੇ ਮੁਹੱਲਾ ਗੁਰੂ ਤੇਗ ਬਹਾਦੁਰ ਗਲੀ ਵਿੱਚ ਬਣਾਇਆ ਹੋਇਆ ਹੈ। ਜੋਕਿ ਅਪਣਾ ਦਫ਼ਤਰ ਬੰਦ ਕਰਕੇ ਦੇਰ ਰਾਤ ਅਪਣੇ ਮੋਟਰਸਾਇਕਲ PB08 – EP 2636 ਤੇ ਅਪਣੇ ਪਿੰਡ ਨੂੰ ਵਾਪਸ ਜਾ ਰਿਹਾ ਸੀ, ਤਾਂ ਜੱਦ ਉਹ ਕਪੂਰਥਲਾ ਰੋਡ ਤੇ ਪੈਂਦੇ ਪਿੰਡ ਟੁੱਟ ਕਲਾ ਦੇ ਨਜ਼ਦੀਕ ਪਹੁੰਚਿਆ ਤਾਂ ਅਣਪਛਾਤੇ ਮੋਟਰਸਾਇਕਲ ਸਵਾਰ ਤਿੰਨ ਨੌਜਵਾਨਾਂ ਵੱਲੋਂ ਉਸ ਨੂੰ ਰੋਕ ਲਿਆ ਗਿਆ। ਅਤੇ ਉਸਨੂੰ ਗੰਭੀਰ ਰੂਪ ‘ਚ ਜਖ਼ਮੀ ਕਰਕੇ 5 ਲੱਖ ਰੁਪਏ ਦੀ ਨਗਦੀ ਲੁੱਟਕੇ ਫਰਾਰ ਹੋ ਗਏ। ਇਸ ਸਾਰੀ ਘਟਨਾ ਦੀ ਜਾਣਕਾਰੀ ਜਖ਼ਮੀ ਹੋਏ ਸੰਦੀਪ ਕੁਮਾਰ ਨੇ ਫੋਨ ਕਰਕੇ ਅਪਣੇ ਪਰਿਵਾਰ ਦੇ ਮੈਬਰਾਂ ਨੂੰ ਦਿੱਤੀ। ਅਤੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਥਾਨਾ ਸਦਰ ਨਕੋਦਰ ਪੁਲਿਸ ਨੇ ਸੰਦੀਪ ਕੁਮਾਰ ਵੱਲੋਂ ਦਰਜ਼ ਕਰਵਾਏ ਬਿਅਾਨਾਂ ਦੇ ਆਧਾਰ ਤੇ ਅਣਪਛਾਤੇ ਲੁਟੇਰਿਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਮੁੱਢਲੀ ਜਾਂਚ ਪੜਤਾਲ ਸੁਰੂ ਕਰ ਦਿੱਤੀ ਹੈ।